Mon, Apr 29, 2024
Whatsapp

ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ , ਪੜ੍ਹੋ ਪੂਰੀ ਖ਼ਬਰ

Written by  Shanker Badra -- January 10th 2020 02:25 PM
ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ , ਪੜ੍ਹੋ ਪੂਰੀ ਖ਼ਬਰ

ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ , ਪੜ੍ਹੋ ਪੂਰੀ ਖ਼ਬਰ

ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ , ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਸਾਲ 2020 ਦਾ ਪਹਿਲਾ ਚੰਨ -ਗ੍ਰਹਿਣ ਪੋਹ ਦੀ ਪੂਰਨਮਾਸ਼ੀ ਅੱਜ ਰਾਤ ਨੂੰ ਲੱਗਣ ਜਾ ਰਿਹਾ ਹੈ। ਇਹ ਚੰਨ ਗ੍ਰਹਿਣ ਅੱਜ ਰਾਤੀਂ 10:37 ਵਜੇ ਸ਼ੁਰੂ ਹੋਵੇਗਾ ਤੇ ਸਵੇਰੇ 2:42 ਵਜੇ ਤੱਕ ਰਹੇਗਾ। ਇੰਝ ਇਹ ਗ੍ਰਹਿਣ ਚਾਰ ਘੰਟੇ ਤੋਂ ਵੱਧ ਸਮਾਂ ਟਿਕਿਆ ਰਹੇਗਾ। [caption id="attachment_378426" align="aligncenter" width="300"]Chandra Grahan 2020 Date, Timings in India ਸਾਲ 2020 ਦਾ ਪਹਿਲਾ ਚੰਨ ਗ੍ਰਹਿਣਅੱਜ ਰਾਤੀਂ ਲੱਗੇਗਾ , ਪੜ੍ਹੋ ਪੂਰੀ ਖ਼ਬਰ[/caption] ਭਾਰਤ ਦੇ ਪ੍ਰਾਚੀਨ ਜੋਤਿਸ਼ ਦੇ ਜਾਣਕਾਰ ਇਸ ਗ੍ਰਹਿਣ ਨੂੰ ਉੱਪ-ਛਾਇਆ ਗ੍ਰਹਿਣ ਮੰਨ ਰਹੇ ਹਨ। ਇਸ ਦਾ ਮਤਲਬ ਹੈ ਕਿ ਇਹ ਸਿਰਫ਼ ਨਾਂਅ ਦਾ ਹੀ ਗ੍ਰਹਿਣ ਹੋਵੇਗਾ ਤੇ ਇਸ ਦਾ ਕੋਈ 'ਅਸ਼ੁਭ' ਅਸਰ ਨਹੀਂ ਪਵੇਗਾ। ਜੋਤਸ਼ੀਆਂ ਮੁਤਾਬਕ ਇਸ ਗ੍ਰਹਿਣ ਤੋਂ ਕਿਸੇ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਗ੍ਰਹਿਣ ਵਿੱਚ ਨਾ ਤਾਂ ਸੂਤਕ ਲੱਗਦਾ ਹੈ ਤੇ ਨਾ ਹੀ ਇਸ ਦਾ ਕੋਈ ਅਸਰ ਵੇਖਣ ਨੂੰ ਮਿਲਦਾ ਹੈ। [caption id="attachment_378428" align="aligncenter" width="300"]Chandra Grahan 2020 Date, Timings in India ਸਾਲ 2020 ਦਾ ਪਹਿਲਾ ਚੰਨ ਗ੍ਰਹਿਣਅੱਜ ਰਾਤੀਂ ਲੱਗੇਗਾ , ਪੜ੍ਹੋ ਪੂਰੀ ਖ਼ਬਰ[/caption] ਵਿਗਿਆਨ ਮੁਤਾਬਕ ਅੱਜ ਦਾ ਚੰਨ-ਗ੍ਰਹਿਣ ਸਿਰਫ਼ ਅੰਸ਼ਕ ਹੀ ਰਹੇਗਾ ਭਾਵ ਪੂਰਾ ਨਹੀਂ ਲੱਗੇਗਾ। ਚੰਨ, ਧਰਤੀ ਤੇ ਸੂਰਜ ਜਦੋਂ ਇੱਕੋ ਕਤਾਰ ਵਿੱਚ ਸਿੱਧੇ ਆ ਜਾਂਦੇ ਹਨ ਤਾਂ ਚੰਨ 'ਤੇ ਧਰਤੀ ਦਾ ਪਰਛਾਵਾਂ ਪੈਂਦਾ ਹੈ, ਜਿਸ ਨੂੰ ਮਨੁੱਖ ਚੰਨ-ਗ੍ਰਹਿਣ ਦਾ ਨਾਂਅ ਦਿੰਦਾ ਹੈ।ਇਸ ਵਾਰ ਧਰਤੀ ਦਾ ਪਰਛਾਵਾਂ ਚੰਨ ਦੇ ਬਾਹਰੀ ਕੰਢੇ ਤੋਂ ਹੋ ਕੇ ਲੰਘੇਗਾ ਭਾਵ ਚੰਨ ਪੂਰੀ ਤਰ੍ਹਾਂ ਧਰਤੀ ਦੇ ਪਰਛਾਵੇਂ ਹੇਠ ਨਹੀਂ ਲੁਕੇਗਾ। -PTCNews


Top News view more...

Latest News view more...