ਯੂਕਰੇਨ ਤੋਂ ਪਰਤੀ ਚਾਹਤ ਨੰਗਲਾ ਨੇ ਸੁਣਾਈ ਹੱਡਬੀਤੀ
ਹੁਸ਼ਿਆਰਪੁਰ : ਯੂਕਰੇਨ ਤੋਂ ਬਰਤੀ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਸੰਗੋ ਕਤਰਾਲਾ ਦੀ ਚਾਹਤ ਨੰਗਲਾ ਨੇ ਹੱਡਬੀਤੀ ਸੁਣਾਈ ਅਤੇ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਹ ਮੌਤ ਦੇ ਮੂੰਹ ਵਿਚੋਂ ਨਿਕਲ ਕੇ ਘਰ ਪੁੱਜ ਗਈ ਹੈ। ਉਸ ਨੇ ਦੱਸਿਆ ਕਿ ਉਹ ਕਈ ਦਿਨ ਬਿਨਾਂ ਸੁੱਤੇ ਤੇ ਕੁਝ ਖਾਦੇ ਰਹੀ।
ਚਾਹਤ ਨੇ ਦੱਸਿਆ ਕਿ ਰੂਸ ਤੇ ਯੂਕਰੇਨ ਵਿਚਕਾਰ ਯੁੱਧ ਦੀਆਂ ਗੱਲਾਂ ਤਾਂ ਇਕ ਮਹੀਨਾ ਪਹਿਲਾਂ ਹੀ ਉਠਣ ਲੱਗੀਆਂ ਸਨ ਪਰ ਸਾਨੂੰ ਨਾ ਤਾਂ ਯੂਨੀਵਰਸਿਟੀ ਵਾਲਿਆਂ ਨੇ ਨਾ ਹੀ ਭਾਰਤੀ ਸਫਾਰਤਖਾਨੇ ਵਾਲੇ ਕਹਿੰਦੇ ਰਹੇ ਸਭ ਕੁਝ ਠੀਕ ਹੈ। ਯੂਨੀਵਰਸਿਟੀ ਵਾਲਿਆਂ ਨੇ ਕਿਹਾ ਕਿ ਜੋ ਵਿਦਿਆਰਥੀ ਆਪਣੇ ਦੇਸ਼ ਜਾਣਾ ਚਾਹੁੰਦੇ ਹਨ ਉਹ ਜਾ ਸਕਦਾ ਹੈ ਪਰ ਉਸ ਸਮੇਂ ਟਿਕਟ ਦਾ ਰੇਟ ਇਕ ਲੱਖ ਰੁਪਏ ਸੀ ਜੋ ਲੋਕ ਜਾ ਸਕਦੇ ਸਨ ਜਿਨ੍ਹਾਂ ਕੋਲ ਇੰਨੇ ਪੈਸੇ ਸਨ ਉਹ ਚਲੇ ਗਏ ਪਰ ਜ਼ਿਆਦਾਤਰ ਵਿਦਿਆਰਥੀ ਪੈਸੇ ਨਾ ਹੋਣ ਕਾਰਨ ਉਥੇ ਰੁਕ ਗਏ।
ਉਸ ਸਮੇਂ ਯੂਨੀਵਰਸਿਟੀ ਦਾ ਨਿਯਮ ਸੀ ਕਿ ਜੋ ਵਿਦਿਆਰਥੀ ਇਕ ਦਿਨ ਦੀ ਵੀ ਛੁੱਟੀ ਕਰਦਾ ਸੀ ਉਸ ਨੂੰ ਜੁਰਮਾਨਾ ਦੇਣਾ ਪੈਂਦਾ ਸੀ। ਇਸ ਡਰ ਤੋਂ ਵੀ ਕੁਝ ਵਿਦਿਆਰਥੀ ਉਥੇ ਰੁਕ ਗਏ। ਇਕ ਦਿਨ ਸਾਨੂੰ ਕਲਾਸ ਵਿਚ ਖਬਰ ਮਿਲੀ ਕਿ ਖਾਰਕੀਵ ਵਿੱਚ ਬੰਬਾਰੀ ਹੋ ਰਹੀ ਹੈ। ਅਸੀਂ ਡਰ ਗਏ ਅਤੇ ਯੂਨੀਵਰਸਿਟੀ ਵਾਲਿਆਂ ਨੂੰ ਕਿਹਾ ਕਿ ਆਨਲਾਈਨ ਕਲਾਸਾਂ ਸ਼ੁਰੂ ਕਰ ਦੇਣ ਪਰ ਉਹ ਨਾ ਮੰਨੇ। ਜਦ ਯੁੱਧ ਤੇਜ਼ ਹੋ ਗਿਆ ਤਾਂ ਯੂਨੀਵਰਸਿਟੀ ਵਾਲੇ ਆਨਲਾਈਨ ਕਲਾਸਾਂ ਲੈਣ ਲਈ ਕਹਿਣ ਲੱਗ ਪਏ।
ਇਕ ਪਾਸੇ ਯੁੱਧ ਸੀ ਦੂਜੇ ਪਾਸੇ ਹਵਾਈ ਉਡਾਨ ਦੀ ਟਿਕਟ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਸੀ। ਭਾਰਤ ਵਿੱਚ ਘਰ ਵਾਲੇ ਵੀ ਪਰੇਸ਼ਾਨ ਸਨ ਅਤੇ ਯੂਕਰੇਨ ਵਿੱਚ ਵਿਦਿਆਰਥੀਆਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਚਾਹਤ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਵਿਦਿਆਰਥੀ ਅਜੇ ਵੀ ਯੂਕਰੇਨ ਵਿੱਚ ਅਜੇ ਵੀ ਫਸੇ ਹੋਏ ਹਨ, ਪਲੀਜ਼ ਉਨ੍ਹਾਂ ਨੂੰ ਵਾਪਸ ਭਾਰਤ ਲੈ ਆਓ। ਸਾਨੂੰ ਪਤਾ ਹੈ ਕਿ ਅਸੀਂ ਸਰਹੱਦ ਕਿਸ ਤਰ੍ਹਾਂ ਪਾਰ ਕੀਤੀ ਹੈ।
ਇਹ ਵੀ ਪੜ੍ਹੋ : ਪਿੰਡ ਵਾਲਿਆਂ ਨੇ ਨਸ਼ਾ ਸਮੱਗਲਰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤੇ