ਹੋਰ ਖਬਰਾਂ

ਚਰਨਜੀਤ ਸਿੰਘ ਦਾ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ

By Jashan A -- August 14, 2021 6:05 pm

ਚੰਡੀਗੜ੍ਹ: ਦੇਸ਼ ਦੇ ਰਾਸ਼ਟਰਪਤੀ ਵੱਲੋਂ ਡਿਵੀਜ਼ਨਲ ਕਮਾਂਡੈਂਟ (ਹੋਮ ਗਾਰਡਜ਼) ਚਰਨਜੀਤ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਵੱਲੋਂ ਕੰਪਨੀ ਕਮਾਂਡਰ (ਹੋਮ ਗਾਰਡਜ਼) ਰਾਵੇਲ ਸਿੰਘ ਅਤੇ ਪਲਟੂਨ ਕਮਾਂਡਰ (ਹੋਮ ਗਾਰਡਜ਼) ਮਧੂ ਨੂੰ ਵੀ ਬੇਮਿਸਾਲ ਸੇਵਾਵਾਂ ਲਈ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਦਿੱਤਾ ਜਾਵੇਗਾ। ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਅਧਿਕਾਰਤ ਸੂਚਨਾ ਜਾਰੀ ਕਰ ਦਿੱਤੀ ਗਈ ਹੈ।

-PTC News

  • Share