Tue, Jul 8, 2025
Whatsapp

ਕੁੰਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ IAF ਦੇ ਸਾਰੇ ਭਾਰਤੀ ਜਵਾਨਾਂ ਦੀ ਹੋਈ ਪਛਾਣ

Reported by:  PTC News Desk  Edited by:  Shanker Badra -- December 11th 2021 10:55 AM
ਕੁੰਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ IAF ਦੇ ਸਾਰੇ ਭਾਰਤੀ ਜਵਾਨਾਂ ਦੀ ਹੋਈ ਪਛਾਣ

ਕੁੰਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ IAF ਦੇ ਸਾਰੇ ਭਾਰਤੀ ਜਵਾਨਾਂ ਦੀ ਹੋਈ ਪਛਾਣ

ਨਵੀਂ ਦਿੱਲੀ : ਤਾਮਿਲਨਾਡੂ 'ਚ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲੇ ਸੁਰਖਿਆ ਬਲਾਂ ਦੇ 10 ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ। ਭਾਰਤੀ ਹਵਾਈ ਸੈਨਾ ਦੇ ਅਨੁਸਾਰ ਆਈਏਐਫ ਦੇ ਸਾਰੇ ਚਾਰਾਂ ਕਰਮਚਾਰੀਆਂ ਜੇਡਬਲਯੂਓ ਪ੍ਰਦੀਪ ਏ, ਵਿੰਗ ਕਮਾਂਡਰ ਪੀਐਸ ਚੌਹਾਨ, ਜੇਡਬਲਯੂਓ ਰਾਣਾ ਪ੍ਰਤਾਪ ਦਾਸ ਅਤੇ ਸਕੁਐਡਰਨ ਲੀਡਰ ਕੁਲਦੀਪ ਸਿੰਘ ਦੀ ਪਛਾਣ ਪੂਰੀ ਹੋ ਗਈ ਹੈ। [caption id="attachment_557320" align="aligncenter" width="275"] ਕੁੰਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ IAF ਦੇ ਸਾਰੇ ਭਾਰਤੀ ਜਵਾਨਾਂ ਦੀ ਹੋਈ ਪਛਾਣ[/caption] ਇਸ ਦੇ ਨਾਲ ਹੀ ਭਾਰਤੀ ਫੌਜ ਨੇ ਕਿਹਾ ਕਿ ਲਾਂਸ ਨਾਇਕ ਬੀ ਸਾਈ ਤੇਜਾ ਅਤੇ ਲਾਂਸ ਨਾਇਕ ਵਿਵੇਕ ਕੁਮਾਰ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਅੱਜ ਸਵੇਰੇ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਭਾਰਤੀ ਫੌਜ ਦੇ ਅਨੁਸਾਰ ਲਾਸ਼ ਨੂੰ ਹਵਾਈ ਮਾਰਗ ਰਾਹੀਂ ਲਿਜਾਇਆ ਜਾਵੇਗਾ ਅਤੇ ਉਚਿਤ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। [caption id="attachment_557319" align="aligncenter" width="300"] ਕੁੰਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ IAF ਦੇ ਸਾਰੇ ਭਾਰਤੀ ਜਵਾਨਾਂ ਦੀ ਹੋਈ ਪਛਾਣ[/caption] ਰਵਾਨਗੀ ਤੋਂ ਪਹਿਲਾਂ ਦਿੱਲੀ ਛਾਉਣੀ ਦੇ ਬੇਸ ਹਸਪਤਾਲ ਮ੍ਰਿਤਕ ਦੇਹ ਨੂੰ ਸਰਜਾਂਜਲੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਸਾਰੇ 10 ਫੌਜੀ ਜਵਾਨਾਂ ਦੇ ਪਰਿਵਾਰਕ ਮੈਂਬਰ ਲਾਸ਼ ਦੀ ਪਛਾਣ ਕਰਨ ਲਈ ਰਾਸ਼ਟਰੀ ਰਾਜਧਾਨੀ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਵਿਗਿਆਨਕ ਉਪਾਵਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਦੀ ਸਹੀ ਸ਼ਨਾਖਤ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ। [caption id="attachment_557321" align="aligncenter" width="297"] ਕੁੰਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ IAF ਦੇ ਸਾਰੇ ਭਾਰਤੀ ਜਵਾਨਾਂ ਦੀ ਹੋਈ ਪਛਾਣ[/caption] ਦੱਸ ਦੇਈਏ ਕਿ ਤਾਮਿਲਨਾਡੂ ਦੇ ਨੀਲਗਿਰੀਸ ਜ਼ਿਲੇ 'ਚ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਐਮਆਈ 17 ਵੀ5 ਦੇ ਹਾਦਸਾਗ੍ਰਸਤ ਹੋਣ ਕਾਰਨ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਜਵਾਨਾਂ ਦੀ ਮੌਤ ਹੋ ਗਈ ਸੀ। ਕੋਇੰਬਟੂਰ ਅਤੇ ਸੁਲੂਰ ਵਿਚਕਾਰ ਕ੍ਰੈਸ਼ ਹੋਣ ਵਾਲੇ ਐਮਆਈ-ਸੀਰੀਜ਼ ਦੇ ਹੈਲੀਕਾਪਟਰ ਵਿੱਚ ਕੁੱਲ 14 ਲੋਕ ਸਵਾਰ ਸਨ। ਜਿਸ ਵਿੱਚੋਂ ਸਿਰਫ਼ ਇੱਕ ਹੀ ਬਚਿਆ ਹੈ। ਜ਼ਖਮੀ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੇਲੂਰੂ ਦੇ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। -PTCNews


Top News view more...

Latest News view more...

PTC NETWORK
PTC NETWORK