ਪੰਜਾਬ

ਗੁਰਦਾਸਪੁਰ 'ਚ ਖਾਲੀ ਕੁਰਸੀਆਂ ਨਾਲ ਮਨਾਉਣਾ ਪਿਆ CM ਚੰਨੀ ਨੂੰ ਕ੍ਰਿਸਮਸ

By Riya Bawa -- December 16, 2021 4:57 pm -- Updated:December 16, 2021 4:57 pm

ਗੁਰਦਾਸਪੁਰ: ਗੁਰਦਾਸਪੁਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਜੀਬ ਹਾਲਾਤ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਗੁਰਦਾਸਪੁਰ ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਸਮਸ ਸਮਾਗਮ ਵਿੱਚ ਰੈਲੀ ਨੂੰ ਸੰਬੋਧਨ ਕਰਨ ਗਏ ਪਰ ਪੰਡਾਲ ਖਾਲੀ ਹੋਣ ਦੀ ਖ਼ਬਰ ਸੁਣ ਕੇ ਹੈਲੀਪੈਡ ਤੋਂ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ।

ਮੁੱਖ ਮੰਤਰੀ ਚੰਨੀ ਨੇ 12 ਵਜੇ ਰੈਲੀ ਵਿੱਚ ਪਹੁੰਚਣਾ ਸੀ। ਮੁੱਖ ਮੰਤਰੀ ਸਮੇਂ ਸਿਰ ਪਹੁੰਚ ਗਏ ਪਰ ਪੰਡਾਲ ਵਿੱਚ ਕੁਰਸੀਆਂ ਖਾਲੀ ਸਨ।

ਇਸ ਦੀ ਖਬਰ ਮਿਲਦਿਆਂ ਹੀ ਮੁੱਖ ਮੰਤਰੀ ਚੰਨੀ ਰੈਲੀ ਵਿੱਚ ਜਾਣ ਦੀ ਬਜਾਏ ਹੈਲੀਪੈਡ ਤੋਂ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ। ਕਾਂਗਰਸ ਵੱਲੋਂ ਗੁਰਦਾਸਪੁਰ ਦਾਣਾ ਮੰਡੀ ਵਿਖੇ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦਾਸਪੁਰ ਪਹੁੰਚੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਸਹੀ ਸਮੇਂ ਉੱਪਰ ਕ੍ਰਿਸਮਿਸ ਸਮਾਗਮ ਵਿੱਚ ਪਹੁੰਚੇ ਤਾਂ ਉੱਥੇ ਪੰਡਾਲ ਖਾਲੀ ਸੀ। ਇਸ ਦੀ ਖਬਰ ਮਿਲਦਿਆਂ ਹੀ ਉਹ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਘਰ ਰਵਾਨਾ ਹੋ ਗਏ।

 

-PTC News

  • Share