CM Maan Marriage Photos: ਡਾ. ਗੁਰਪ੍ਰੀਤ ਕੌਰ ਬਣੀ ਮੁੱਖ ਮੰਤਰੀ ਮਾਨ ਦੀ ਹਮਸਫ਼ਰ, ਵੇਖੋ ਹੁਣ ਤੱਕ ਦੀਆਂ ਖੂਬਸੂਰਤ ਤਸਵੀਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਹੈ ਅਤੇ ਉਹ 48 ਸਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ 16 ਸਾਲ ਛੋਟੀ ਹੈ। ਗੁਰਪ੍ਰੀਤ ਕੌਰ ਦਾ ਪਰਿਵਾਰ ਪੰਜਾਬ ਦੇ ਰਾਜਪੁਰਾ ਵਿੱਚ ਰਹਿੰਦਾ ਹੈ ਅਤੇ ਉਹ ਮੂਲ ਰੂਪ ਵਿੱਚ ਹਰਿਆਣਾ ਦੀ ਰਹਿਣ ਵਾਲੀ ਹੈ। ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਉਪਨਾਮ (ਨਿੱਕ ਨੇਮ) ਗੋਪੀ ਦੱਸਿਆ ਜਾ ਰਿਹਾ ਹੈ। ਡਾਕਟਰ ਗੁਰਪ੍ਰੀਤ ਕੌਰ ਪੇਹੋਵਾ ਸ਼ਹਿਰ ਦੀ ਵਸਨੀਕ ਹੈ।
ਸੀਐਮ ਹਾਊਸ ਅੰਦਰੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਪਹੁੰਚੇ ਹਨ।
CM Maan Marriage Photos (ਵੇਖੋ ਹੁਣ ਤੱਕ ਦੀਆਂ ਖੂਬਸੂਰਤ ਤਸਵੀਰਾਂ)---
ਭਗਵੰਤ ਮਾਨ ਨੂੰ ਆਨੰਦਕਾਰਜ ਸਮਾਗਮ 'ਚ ਲਿਜਾਂਦੇ ਹੋਏ ਰਾਘਵ ਚੱਢਾ
ਮੁੱਖ ਮੰਤਰੀ ਨੇ ਪੀਲੇ ਰੰਗ ਦੀ ਪੁਸ਼ਾਕ ਅਤੇ ਪੀਲੀ ਦਸਤਾਰ ਸਜਾਈ ਹੋਈ ਹੈ।
ਸਿੱਖ ਰੀਤੀ ਰਿਵਾਜਾਂ ਅਨੁਸਾਰ ਸੀਐਮ ਮਾਨ ਦਾ ਵਿਆਹ ਹੋਇਆ ਹੈ।
ਅਰਵਿੰਦ ਕੇਜਰੀਵਾਲ ਨੇ ਆਪਣੇ ਪਿਤਾ ਅਤੇ ਰਾਘਵ ਚੱਢਾ ਨੇ ਆਪਣੇ ਭਰਾ ਦੀਆਂ ਰਸਮਾਂ ਨਿਭਾਈਆਂ।
ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
ਵੋਖੋ VIDEO--- CM ਮਾਨ ਦੀ ਹੋਈ ਡਾ.ਗੁਰਪ੍ਰੀਤ ਕੌਰ, ਦੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ
-PTC News