Sat, Sep 5, 2026
Whatsapp

ਮੁੱਖ ਮੰਤਰੀ ਵੱਲੋਂ ਜਾਇਦਾਦ ਨੂੰ ਆਨਲਾਈਨ ਵੇਚਣ ਜਾਂ ਖਰੀਦਣ ਲਈ ਪੁੱਡਾ 360 ਈ-ਪ੍ਰਾਪਰਟੀ ਪ੍ਰਣਾਲੀ ਦੀ ਸ਼ੁਰੂਆਤ

Reported by:  PTC News Desk  Edited by:  Shanker Badra -- August 30th 2018 07:27 PM
ਮੁੱਖ ਮੰਤਰੀ ਵੱਲੋਂ ਜਾਇਦਾਦ ਨੂੰ ਆਨਲਾਈਨ ਵੇਚਣ ਜਾਂ ਖਰੀਦਣ ਲਈ ਪੁੱਡਾ 360 ਈ-ਪ੍ਰਾਪਰਟੀ ਪ੍ਰਣਾਲੀ ਦੀ ਸ਼ੁਰੂਆਤ

ਮੁੱਖ ਮੰਤਰੀ ਵੱਲੋਂ ਜਾਇਦਾਦ ਨੂੰ ਆਨਲਾਈਨ ਵੇਚਣ ਜਾਂ ਖਰੀਦਣ ਲਈ ਪੁੱਡਾ 360 ਈ-ਪ੍ਰਾਪਰਟੀ ਪ੍ਰਣਾਲੀ ਦੀ ਸ਼ੁਰੂਆਤ

ਮੁੱਖ ਮੰਤਰੀ ਵੱਲੋਂ ਜਾਇਦਾਦ ਨੂੰ ਆਨਲਾਈਨ ਵੇਚਣ ਜਾਂ ਖਰੀਦਣ ਲਈ ਪੁੱਡਾ 360 ਈ-ਪ੍ਰਾਪਰਟੀ ਪ੍ਰਣਾਲੀ ਦੀ ਸ਼ੁਰੂਆਤ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਾਇਦਾਦ ਨੂੰ ਆਨਲਾਈਨ ਵਿਧੀ ਰਾਹੀਂ ਖਰੀਦਣ ਜਾਂ ਵੇਚਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੁੱਡਾ 360 ਨਾਂ ਦੀ ਈ-ਪ੍ਰਾਪਰਟੀਜ਼ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਿਸ ਨਾਲ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ (ਪੁੱਡਾ) ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਆਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਧੀ ਨਾਲ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਹਾਸਲ ਹੋਣਗੀਆਂ। ਇਸ ਆਨਲਾਈਨ ਵਿਧੀ ਨਾਲ ਈ-ਨਿਲਾਮੀ ਪ੍ਰਿਆ ਹੋਰ ਵਧੇਰੇ ਸਰਲ ਹੋਵੇਗੀ ਅਤੇ ਪ੍ਰੋਮੋਟਰਾਂ/ਬਿਲਡਰਾਂ ਅਤੇ ਵਿਅਕਤੀਗਤ ਰੂਪ ਵਿੱਚ ਲੋਕਾਂ ਨੂੰ ਆਪਣੇ ਪ੍ਰਾਜੈਕਟਾਂ ਜਾਂ ਜਾਇਦਾਦਾਂ ਦੀ ਆਨਲਾਈਨ ਇਸ਼ਤਿਹਾਰਬਾਜ਼ੀ ਵਾਸਤੇ ਸਾਂਝਾ ਪਲੇਟਫਾਰਮ ਹਾਸਲ ਹੋਵੇਗਾ। ਪੁੱਡਾ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ’ਚ ਸੁਧਾਰ ਹੋਣ ਤੋਂ ਇਲਾਵਾ ਬਿਲਡਿੰਗ ਪਲਾਨ, ਕੋਈ ਇਤਰਾਜ਼ ਨਹੀਂ ਸਰਟੀਫਿਕੇਟ, ਇੰਤਕਾਲਨਾਮਾ ਅਤੇ ਜਾਇਦਾਦ ਦੀ ਤਬਦੀਲੀ ਦੀ ਪ੍ਰਵਾਨਗੀ ਵਿੱਚ ਹੁੰਦੀ ਦੇਰੀ ਨੂੰ ਦੂਰ ਕਰਨ ’ਚ ਇਹ ਪ੍ਰਿਆ ਸਹਾਈ ਹੋਵੇਗੀ।ਲੋਕਾਂ ਨੂੰ ਆਨਲਾਈਨ ਸੇਵਾਵਾਂ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅਰਜ਼ੀਕਰਤਾ ਕੋਲ ਆਪਣੀ ਅਰਜ਼ੀ ਆਨਲਾਈਨ ਜਾਂ ਆਫਲਾਈਨ ਵਿਧੀ ਰਾਹੀਂ ਜਮਾਂ ਕਰਵਾਉਣ ਦੀ ਖੁੱਲ ਹੋਵੇਗੀ।ਇਸ ਸਹੂਲਤ ਨਾਲ ਅਲਾਟੀਆਂ ਦੇ ਕੀਮਤੀ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਪ੍ਰਣਾਲੀ ਵੈੱਬ ਅਧਾਰਤ ਹੋਵੇਗੀ ਅਤੇ ਐਂਡਰਾਇਡ ਤੇ ਆਈਓਐਸ, ਦੋਵਾਂ ’ਤੇ ਹੀ ਉਪਲਬਧ ਹੋਵੇਗਾ। ਇਸ ਪ੍ਰਣਾਲੀ ’ਤੇ ਰਜਿਸਟਰ ਹੋਣ ਵਾਲੇ ਪ੍ਰੋਮੋਟਰਾਂ ਅਤੇ ਬਿਲਡਰਾਂ ਲਈ ਇਹ ਇਸ਼ਤਿਹਾਰਬਾਜ਼ੀ ਦੇ ਮਾਧਿਅਮ ਵਜੋਂ ਕੰਮ ਕਰੇਗਾ ਜਿਸ ਨਾਲ ਉਹ ਆਪਣੇ ਪ੍ਰਾਜੈਕਟਾਂ ਦਾ ਪ੍ਰਚਾਰ ਕਰ ਸਕਣਗੇ।ਇਸ ਤੋਂ ਇਲਾਵਾ ਪ੍ਰੋਮੋਟਰਾਂ ਵੱਲੋਂ ਅਤੇ ਵਿਅਕਤੀਗਤ ਤੌਰ ’ਤੇ ਵੀ ਆਪਣੀ ਜਾਇਦਾਦ ਬਾਰੇ ਜਾਣਕਾਰੀ ਇਸ ਮਾਡਿਊਲ ’ਤੇ ਅਪਲੋਡ ਕਰਕੇ ਜਾਇਦਾਦ ਨੂੰ ਵੇਚਣ/ਕਿਰਾਏ ’ਤੇ ਦੇਣ/ਲੀਜ਼ ’ਤੇ ਦੇਣ ਦੀ ਸਹੂਲਤ ਹਾਸਲ ਕੀਤੀ ਜਾ ਸਕਦੀ ਹੈ।ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਮਾਡਿਊਲ ’ਤੇ ਜਾਇਦਾਦ ਦੇ ਮੁਕੰਮਲ ਵੇਰਵੇ ਜਿਵੇਂ ਕਿ ਜਾਇਦਾਦ ਰਿਹਾਇਸ਼ੀ ਜਾਂ ਵਪਾਰਕ, ਪਲਾਟ ਜਾਂ ਫਲੈਟ, ਇਲਾਕਾ ਤੇ ਜਗਾ, ਬਿਲਡਰ ਜਾਂ ਮਾਲਕ ਦਾ ਨਾਂ ਅਤੇ ਰੇਰਾ ਦੀ ਰਜਿਸਟ੍ਰੇਸ਼ਨ ਆਦਿ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਸ ਮੌਕੇ ਮਕਾਨ ਤੇ ਸ਼ਹਿਰੀ ਵਿਕਾਸ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਕਯੂ.ਆਰ ਅਧਾਰਿਤ ਪਾਣੀ ਦੀ ਈ-ਬਿੱਲ ਸੇਵਾ ਵੀ ਸ਼ੁਰੂ ਕੀਤੀ ਗਈ ਹੈ।ਇਸ ਸੇਵਾ ਮੁਤਾਬਕ ਖਪਤਕਾਰ ਆਪਣੇ ਮੋਬਾਇਲ ’ਤੇ ਪੁੱਡਾ 360 ਐਪ ਡਾੳੂਨਲੋਡ ਕਰਨ ਤੋਂ ਬਾਅਦ ਉਹ ਪਾਣੀ ਵਾਲੇ ਮੀਟਰ ਨੂੰ ਸਕੈਨ ਕਰਕੇ ਅਤੇ ਕਯੂ ਕੋਡ ਪੈਦਾ ਕਰਕੇ ਆਪਣਾ ਬਿਲ ਖੁਦ ਤਿਆਰ ਕਰ ਸਕਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੁੱਡਾ 360 ਵੈੱਬ ਅਤੇ ਮੋਬਾਇਲ ਐਪ ਤਿਆਰ ਕਰਨ ਵਿੱਚ ਐਚ.ਡੀ.ਐਫ.ਸੀ. ਵੀ ਭਾਈਵਾਲ ਹੈ।ਈ-ਪ੍ਰਾਪਰਟੀਜ਼ ਦੀ ਸ਼ੁਰੂਆਤ ਦੌਰਾਨ ਗਮਾਡਾ ਵੱਲੋਂ ਆਡੀਓ-ਵੀਡੀਓ ਰਾਹੀਂ ਮੁਹਾਲੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਦਿਖਾਇਆ ਗਿਆ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK