Advertisment

ਡੀਜੀਪੀ ਦੇ ਅਹੁਦੇ ਨੂੰ ਲੈ ਕੇ ਮੁੜ ਖੜ੍ਹਾ ਹੋਇਆ ਭੰਬਲਭੂਸਾ

author-image
Ravinder Singh
Updated On
New Update
ਡੀਜੀਪੀ ਦੇ ਅਹੁਦੇ ਨੂੰ ਲੈ ਕੇ ਮੁੜ ਖੜ੍ਹਾ ਹੋਇਆ ਭੰਬਲਭੂਸਾ
Advertisment
ਚੰਡੀਗੜ੍ਹ : ਪੰਜਾਬ ਵਿਚ ਡੀਜੀਪੀ ਦੇ ਅਹੁਦੇ ਨੂੰ ਲੈ ਕੇ ਇਕ ਮੁੜ ਘਮਾਸਾਨ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਵਰਾ 4 ਸਤੰਬਰ ਨੂੰ 2 ਮਹੀਨੇ ਦੀ ਛੁੱਟੀ ਤੋਂ ਪਰਤ ਰਹੇ ਹਨ। ਇਸ ਹਾਲਾਤ ਵਿਚ ਨਿਯਮਾਂ ਅਨੁਸਾਰ ਡੀਜੀਪੀ ਦੇ ਅਹੁਦੇ ਉਤੇ ਵੀਕੇ ਭਵਰਾ ਹੀ ਰਹਿਣਗੇ। ਇਸ ਦੇ ਉਲਟ ਪੰਜਾਬ ਸਰਕਾਰ ਗੌਰਵ ਯਾਦਵ ਨੂੰ ਹੀ ਡੀਜੀਪੀ ਦੇ ਅਹੁਦੇ ਉਤੇ ਬਰਕਰਾਰ ਰੱਖਣਾ ਚਾਹੁੰਦੀ ਹੈ।
Advertisment
ਡੀਜੀਪੀ ਦੇ ਅਹੁਦੇ ਨੂੰ ਲੈ ਕੇ ਮੁੜ ਖੜ੍ਹਾ ਹੋਇਆ ਭੰਬਲਭੂਸਾਯੂਪੀਐਸਸੀ ਦੇ ਨਿਯਮਾਂ ਮੁਤਾਬਕ ਪੰਜਾਬ ਦੇ ਡੀਜੀਪੀ ਬਣੇ ਵੀਕੇ ਭਵਰਾ ਨੂੰ ਸਰਕਾਰ ਬਿਨਾਂ ਕਿਸੇ ਗੰਭੀਰ ਦੋਸ਼ ਦੇ 2 ਸਾਲ ਤੋਂ ਪਹਿਲਾਂ ਨਹੀਂ ਹਟਾ ਸਕਦੀ ਹੈ। ਸੂਤਰਾਂ ਅਨੁਸਾਰ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀਕੇ ਭਵਰਾ ਉਤੇ ਦਬਾਅ ਬਣਾਉਣ ਲਈ ਕਾਰਨ ਦੱਸੋ ਨੋਟਿਸ ਭੇਜਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਉਤੇ ਦੋਸ਼ ਹੈ ਕਿ ਮੋਹਾਲੀ ਵਿਚ ਇੰਟੈਲੀਜੈਂਸੀ ਆਫਿਸ ਉਤੇ ਆਰਪੀਜੀ ਹਮਲੇ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਖੂਫੀਆ ਅਲਰਟ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਗਿਆ। ਡੀਜੀਪੀ ਦੇ ਅਹੁਦੇ ਨੂੰ ਲੈ ਕੇ ਮੁੜ ਖੜ੍ਹਾ ਹੋਇਆ ਭੰਬਲਭੂਸਾਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਵੀਕੇ ਭਵਰਾ ਦੇ ਛੁੱਟੀ ਉਤੇ ਜਾਣ ਸਮੇਂ ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਿਆ ਸੀ ਕਿ ਉਹ ਕੇਂਦਰ ਵਿਚ ਡੈਪੂਟੇਸ਼ਨ ਉਤੇ ਕੰਮ ਕਰਨ ਦੇ ਇੱਛੁਕ ਹਨ। ਉਨ੍ਹਾਂ ਦੇ ਛੁੱਟੀ ਉਪਰ ਜਾਣ ਮਗਰੋਂ ਭਗਵੰਤ ਮਾਨ ਸਰਕਾਰ ਨੇ ਆਈਪੀਐਸ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ। ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ ਮਗਰੋਂ 10 ਕਿਲੋਮੀਟਰ ਦੀ ਦੂਰੀ 'ਤੇ ਲੁਕੇ ਰਹੇ ਸ਼ੂਟਰ, ਪੁਲਿਸ ਲੱਭਣ 'ਚ ਰਹੀ ਨਾਕਾਮ! ਕਾਬਿਲੇਗੌਰ ਹੈ ਕਿ ਵੀਕੇ ਭਵਰਾ ਦੇ ਡੀਜੀਪੀ ਵਜੋਂ ਕਾਰਜਕਾਲ ਵੇਲੇ ਪੰਜਾਬ 'ਚ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਤ ਹੋਰ ਵੱਡੀਆਂ ਵਾਰਦਾਤਾਂ ਵਾਪਰੀਆਂ ਸਨ। ਉਥੇ ਹੀ ਗੌਰਵ ਯਾਦਵ ਦੇ ਕਾਰਜਕਾਰੀ ਡੀਜੀਪੀ ਵਜੋਂ ਕਾਰਜਕਾਲ ਵਿਚ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਗੈਂਗਸਟਰਾਂ ਨੂੰ ਮੁਕਾਬਲੇ ਵਿਚ ਮਾਰਨ, ਸਚਿਨ ਬਿਸ਼ਨੋਈ ਨੂੰ ਅਜ਼ਰਬਾਇਜਾਨ ਵਿਚ ਕਾਬੂ ਕਰਨ ਸਮੇਤ ਹੋਰ ਅਹਿਮ ਪ੍ਰਾਪਤੀਆਂ ਹੋਈਆਂ ਹਨ। publive-image -PTC News  -
latestnews dgp ptcnews punjabnews upsc punjabgoverment post vkbhavra gauravyadav
Advertisment

Stay updated with the latest news headlines.

Follow us:
Advertisment