Sat, Jul 12, 2025
Whatsapp

ਚੋਣਾਂ ਤੋਂ ਪਹਿਲਾਂ ਜਸਬੀਰ ਸਿੰਘ ਗੜ੍ਹੀ ਨੇ CM ਚੰਨੀ ਨੂੰ ਕੀਤਾ ਚੈਂਲੇਂਜ, ਕਿਹਾ- ਕਾਂਗਰਸ ਵਿਕਾਊ ਹੈ

Reported by:  PTC News Desk  Edited by:  Riya Bawa -- December 18th 2021 03:22 PM
ਚੋਣਾਂ ਤੋਂ ਪਹਿਲਾਂ ਜਸਬੀਰ ਸਿੰਘ ਗੜ੍ਹੀ ਨੇ CM ਚੰਨੀ ਨੂੰ ਕੀਤਾ ਚੈਂਲੇਂਜ, ਕਿਹਾ- ਕਾਂਗਰਸ ਵਿਕਾਊ ਹੈ

ਚੋਣਾਂ ਤੋਂ ਪਹਿਲਾਂ ਜਸਬੀਰ ਸਿੰਘ ਗੜ੍ਹੀ ਨੇ CM ਚੰਨੀ ਨੂੰ ਕੀਤਾ ਚੈਂਲੇਂਜ, ਕਿਹਾ- ਕਾਂਗਰਸ ਵਿਕਾਊ ਹੈ

ਚੰਡੀਗੜ੍ਹ/ਜਲੰਧਰ:  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਬਸਪਾ ਪਾਰਟੀ ਨੂੰ ਅਕਾਲੀ ਦਲ ਦੇ ਕੋਲ ਵਿਕਾਊ ਹੋਣ ਦੇ ਦਿੱਤੇ ਗਏ ਬਿਆਨ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਇਸਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ  ਮੰਤਰੀ ਵੱਲੋਂ ਦਿੱਤੇ ਗਏ ਬਿਆਨ ਉਨ੍ਹਾਂ ਦੀ ਬਦਹਵਾਸੀ ਨੂੰ ਦਰਸ਼ਾਉਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਸਪਾ ਦਾ ਹਾਥੀ ਕਾਂਗਰਸ ਦੇ ਪੰਜੇ ਨੂੰ ਕੁਚਲ ਰਿਹਾ ਹੈ। ਉਨ੍ਹਾਂ ਨੇ ਮੁੱਖਮੰਤਰੀ ਚੰਨੀ ਦੇ ਬਿਆਨ ਨੂੰ ਹਾਸੋਹਿਣਾ ਦੱਸਦੇ ਹੋਏ ਕਿਹਾ ਕਿ ਸਾਲ 2016 ਤੋਂ ਲੈ ਕੇ 2021 ਕਾਂਗਰਸ ਪਾਰਟੀ ਦੇ ਕੁਲ 224 ਸਾਂਸਦ ਅਤੇ ਵਿਧਾਇਕ ਕਾਂਗਰਸ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਥੇ ਹੀ ਮੱਧਪ੍ਰਦੇਸ਼ ਦੇ ਕਾਂਗਰਸ ਦੇ ਵੱਡੇ ਨੇਤਾ ਜੋਤੀਰਾਧਿਿਤਆ ਸਿੰਧੀਆ 27 ਵਿਧਾਇਕਾਂ ਨੂੰ ਅਪਣੇ ਨਾਲ ਲੈ ਕੇ ਸਾਲ 2020 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਅਤੇ ਸੂਬੇ ਵਿੱਚ ਬਣੀ ਕਾਂਗਰਸ ਦੀ ਸਰਕਾਰ ਨੂੰ ਵੀ ਡੇਗ ਦਿੱਤਾ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਨਵਾਂਸਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਤੋਂ ਵਿਧਾਇਕ ਹੈ, ਉਹ ਬੀਤੇ ਦਿਨੀ ਕਾਂਗਰਸ ਨੂੰ ਗੁਡਬਾਏ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਈ। ਪੰਜਾਬ ਦਾ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਪੀਂਘਾਂ ਝੂਟ ਰਿਹਾ ਹੈ। ਭਾਜਪਾ ਦਾ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਅੱਜ ਸੂਬੇ ਦੀ ਕਾਂਗਰਸ ਦਾ ਪ੍ਰਧਾਨ ਹੈ। ਗੜ੍ਹੀ ਨੇ ਕਿਹਾ ਕਿ ਇਹਨਾਂ ਅੰਕੜਿਆ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਦੇ ਨੇਤਾ ਹੀ ਭਾਜਪਾ ਦੀ ਬੀ ਟੀਮ ਹੈ। ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਜਿਸ਼ ਦੇ ਤਹਿਤ ਬਸਪਾ ਨੂੰ ਤੋੜਨਾ ਚਾਹੁੰਦੀ ਹੈ, ਪਰ ਉਨ੍ਹਾਂ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਜਸਵੀਰ ਸਿੰਘ ਗੜ੍ਹੀ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਦਲੀਤ ਵਰਗ ਦੇ ਹਮਦਰਦ ਹੋਣ ਦਾ ਢੋਂਗ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਹੁਣ ਤੱਕ ਆਪਣੇ ਜਿਲ੍ਹੇ ਵਿੱਚ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਸਥਾਨ ਤੱਕ ਜਾ ਨਹੀਂ ਸਕੇ। ਮੁੱਖ ਚੰਨੀ ਇੰਨਾ ਮਜਬੂਰ ਮੁੱਖ ਮੰਤਰੀ ਹੈ ਕਿ ਪੰਜਾਬ ਦੇ ਦਲਿਤ ਵਰਗਾਂ ਚੋਂ ਨਿਯੁਕਤ ਕਾਰਜਕਾਰੀ ਪੁਲਿਸ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕੁਰਸੀ ਤੱਕ ਨਹੀਂ ਬਚਾ ਸਕੇ। BSP Punjab announces appointments of Lok Sabha Halqa Incharge and District President ਬਸਪਾ ਦੇ ਮੂਲ ਕੇਡਰ ਨੂੰ ਦਰਜਨ ਦੇ ਲਗਭਗ ਟਿਕਟਾਂ ਦੇਣਾ ਬਸਪਾ ਦੀ ਵੱਡੀ ਪ੍ਰਾਪਤੀ ਹੈ। ਬਸਪਾ ਦੇ ਮੂਲ ਕੇਡਰ ਤੋਂ ਇਲਾਵਾ ਬਸਪਾ ਨੇ ਸਾਰੇ ਜਾਤੀ ਧਰਮਾਂ ਦਾ ਖਿਆਲ ਰੱਖਕੇ ਭਵਿੱਖ ਦੀ ਸੰਗਠਨ ਢਾਂਚਾ ਬਨਾਉਣ ਦੇ ਸਪੱਸ਼ਟ ਸੰਕੇਤ ਦਿਤੇ ਹਨ, ਜਿਸ ਵਿਚ ਸਾਰੇ ਭਾਈਚਾਰੇ ਸ਼ਾਮਿਲ ਹੋਣਗੇ, ਇਸ ਤਹਿਤ ਟਿਕਟ ਵੰਡ ਵਿਚ ਦਸੂਹਾ ਤੋਂ ਬ੍ਰਾਹਮਣ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ, ਬੱਸੀ ਪਠਾਣਾਂ ਤੋਂ ਵਾਲਮੀਕਿ, ਅੰਮ੍ਰਿਤਸਰ ਸੈਂਟਰਲ ਤੋਂ ਮਜ਼੍ਹਬੀ ਸਿੱਖ, ਕਪੂਰਥਲਾ ਤੋਂ ਜੱਟ, ਉੜਮੁੜ ਤੇ ਜਲੰਧਰ ਉਤਰੀ ਤੋਂ ਲੁਬਾਣਾ ਸਿੱਖ, ਭੌਆ ਤੇ ਦੀਨਾਨਗਰ ਤੋਂ ਮਹਾਸ਼ਾ, ਜਲੰਧਰ ਪਛਮੀ ਤੋਂ ਸਿਆਲਕੋਟੀ, ਬਾਕੀ ਸੀਟਾਂ ਤੋਂ ਆਦਿਧਰਮੀ ਰਵਿਦਾਸੀਆ ਤੇ ਰਾਮਦਾਸੀਆਂ ਭਾਈਚਾਰੇ ਨੂੰ ਟਿਕਟ ਦਿੱਤੀ ਹੈ। BSP Punjab announces appointments of Lok Sabha Halqa Incharge and District President ਵੱਖ ਵੱਖ ਭਾਈਚਾਰਿਆਂ ਨੂੰ ਟਿਕਟ ਦੇ ਕੇ ਨਿਵਾਜਨਾ ਕਾਂਗਰਸ ਦੀ ਤਕਲੀਫ਼ ਹੈ ਜੋ ਕਿ ਬਸਪਾ ਦੇ ਅਧਾਰ ਨੂੰ ਸਿਰਫ ਜਾਤੀ ਵਿਸੇਸ਼ ਤੱਕ ਰੱਖਣਾ ਚਾਹੁੰਦੀ ਹੈ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਉਦੇਸ਼ ਸਰਵਜਨ ਹਿਤਾਏ ਸਰਵਜਨ ਸੁਖਾਏ ਦੇ ਅਧਾਰ ਤੇ ਸਰਬ ਜਾਤੀ ਸਰਬ ਧਰਮ ਦੇ ਸਾਰੇ ਲੋਕਾਂ ਦੇ ਭਲੇ ਲਈ ਰਾਜਸੱਤਾ ਦੀ ਚਾਬੀ ਤੇ ਕਬਜ਼ਾ ਕਰਨਾ ਹੈ, ਜੋਕਿ ਹੁਣ ਕਾਂਗਰਸ ਦੇ ਰੋਕਿਆ ਬਸਪਾ ਨੂੰ ਨਹੀਂ ਰੋਕਿਆ ਜਾ ਸਕਦਾ। -PTC News


Top News view more...

Latest News view more...

PTC NETWORK
PTC NETWORK