ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ
ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ:ਜਗਮੀਤ ਸਿੰਘ ਬਰਾੜ ਨੇ ਬਿਆਨ ਦਿੱਤਾ ਹੈ ਕਿ ਜੇ ਕਾਂਗਰਸ ਨੂੰ ਮੇਰੀ ਜ਼ਰੂਰਤ ਹੈ ਤਾਂ ਮੈਂ ਘਰ ਵਾਪਸੀ ਵੀ ਕਰ ਸਕਦਾ ਹਾਂ।ਜਿਸ ਦਾ ਫੈਸਲਾ ਹੁਣ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ ਵਿੱਚ ਹੈ।ਜਗਮੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਵਿੱਚ ਨਹੀਂ ਜਾਣਗੇ।ਉਨ੍ਹਾਂ ਨੇ ਕਿਹਾ ਕਿ ਚੌਧਰੀ ਵੀਰੇਂਦਰ ਸਿੰਘ ਮੇਰੇ ਦੋਸਤ ਰਹੇ ਹਨ ਜਿਸ ਕਰਕੇ ਉਹ ਉਨ੍ਹਾਂ ਨੂੰ ਮਿਲਣ ਦੇ ਲਈ ਆਏ ਹਨ। -PTCNews