Tue, Apr 30, 2024
Whatsapp

ਕਾਂਗਰਸੀ ਮਹਿਲਾ ਆਗੂ ਦੇ ਇਕਲੌਤੇ ਪੁੱਤ ਨੇ ਨਸ਼ੇ ਦੀ ਤੋੜ 'ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Written by  Shanker Badra -- May 24th 2018 07:29 PM
ਕਾਂਗਰਸੀ ਮਹਿਲਾ ਆਗੂ ਦੇ ਇਕਲੌਤੇ ਪੁੱਤ ਨੇ ਨਸ਼ੇ ਦੀ ਤੋੜ 'ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਕਾਂਗਰਸੀ ਮਹਿਲਾ ਆਗੂ ਦੇ ਇਕਲੌਤੇ ਪੁੱਤ ਨੇ ਨਸ਼ੇ ਦੀ ਤੋੜ 'ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਕਾਂਗਰਸੀ ਮਹਿਲਾ ਆਗੂ ਦੇ ਇਕਲੌਤੇ ਪੁੱਤ ਨੇ ਨਸ਼ੇ ਦੀ ਤੋੜ 'ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ:ਮਾਛੀਵਾੜਾ ਸਾਹਿਬ 'ਚ ਨਸ਼ੇ ਦੀ ਦਲਦਲ 'ਚ ਫਸੇ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਜੈ ਸਿੰਘ ਮਹਿਲਾ ਬ੍ਰਿਗੇਡ ਕਾਂਗਰਸ ਦੀ ਸੂਬਾ ਪ੍ਰਧਾਨ ਮਨਪ੍ਰੀਤ ਕੌਰ ਦਾ ਇਕਲੌਤਾ ਪੁੱਤਰ ਸੀ। Congress women leader The only son Suicide caused shoot drug breakਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਜੈ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਉਸ ਦਾ ਨਸ਼ਾ ਛੁਡਵਾਉਣ ਲਈ ਪਰਿਵਾਰ ਵਲੋਂ ਉਸ ਨੂੰ ਘਰ ਵਿਚ ਹੀ ਰੱਖਿਆ ਜਾਂਦਾ ਸੀ।ਕੁੱਝ ਦਿਨਾਂ ਤੋਂ ਨਸ਼ਾ ਨਾ ਮਿਲਣ ਕਾਰਨ ਉਹ ਬੇਹੱਦ ਪਰੇਸ਼ਾਨ ਸੀ ਅਤੇ ਅੱਜ ਉਸ ਦੀ ਮਾਤਾ ਮਨਪ੍ਰੀਤ ਕੌਰ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾਉਣ ਸਬੰਧੀ ਆਨੰਦਪੁਰ ਸਾਹਿਬ ਵਿਖੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਗਈ ਸੀ।ਜਦੋਂ ਅੱਜ ਸਵੇਰੇ 10 ਵਜੇ ਦੇ ਕਰੀਬ ਮ੍ਰਿਤਕ ਨੌਜਵਾਨ ਜੈ ਸਿੰਘ ਦੀ ਪਤਨੀ ਤੇ ਉਸ ਦੀ ਭੈਣ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਚਲੇ ਗਏ ਅਤੇ ਘਰ ਵਿਚ ਜੈ ਸਿੰਘ ਤੇ ਉਸ ਦਾ ਪਿਤਾ ਜਸਵਿੰਦਰ ਸਿੰਘ ਸਾਬਕਾ ਫੌਜੀ ਮੌਜੂਦ ਸਨ। Congress women leader The only son Suicide caused shoot drug breakਜੈ ਸਿੰਘ ਨੇ ਨਸ਼ਾ ਨਾ ਮਿਲਣ 'ਤੇ ਪੈਦਾ ਹੋਈ ਤੋੜ 'ਚ ਉਲਝਦਿਆਂ ਕਮਰੇ 'ਚ ਅੰਦਰੋਂ ਕੁੰਡੀਲਗਾ ਕੇ ਆਪਣੇ ਫੌਜੀ ਪਿਤਾ ਦੀ ਬੰਦੂਕ ਨਾਲ ਆਪਣੀ ਛਾਤੀ 'ਚ ਗੋਲੀ ਮਾਰ ਲਈ।ਗੋਲੀ ਦੀ ਅਵਾਜ਼ ਸੁਣ ਕੇ ਉਸ ਦਾ ਪਿਤਾ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਦੇਖਿਆ ਤਾਂ ਨੌਜਵਾਨ ਜੈ ਸਿੰਘ ਖੂਨ ਨਾਲ ਲੱਥ-ਪੱਥ ਪਿਆ ਸੀ ਅਤੇ ਤੁਰੰਤ ਉਸ ਨੂੰ ਗੁਆਂਢੀਆਂ ਦੇ ਸਹਿਯੋਗ ਨਾਲ ਹਸਪਤਾਲ ਲਿਆਂਦਾ ਗਿਆ,ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਫਿਲਹਾਲ ਪੁਲਿਸ ਵਲੋਂ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। Congress women leader The only son Suicide caused shoot drug breakਕਾਂਗਰਸੀ ਆਗੂ ਅਤੇ ਮ੍ਰਿਤਕ ਦੀ ਮਾਂ ਨੇ ਕੈਪਟਨ ਨੂੰ ਗੁਹਾਰ ਲਗਾਈ ਕਿ ਪੰਜਾਬ ਵਿਚ ਨਸ਼ਾ ਕਦੋਂ ਬੰਦ ਹੋਵੇਗਾ ਅਤੇ ਕਦੋਂ ਤੱਕ ਮਾਵਾਂ ਦੇ ਪੁੱਤਰ ਨਸ਼ਿਆਂ ਕਾਰਨ ਮਰਦੇ ਰਹਿਣਗੇ। -PTCNews


Top News view more...

Latest News view more...