Sun, May 19, 2024
Whatsapp

ਕਾਂਗਰਸੀਆਂ ਨੇ 'ਆਪ' ਸਰਕਾਰ ਵਿਰੁੱਧ ਵਿਲੱਖਣ ਢੰਗ ਨਾਲ ਕੀਤਾ ਪ੍ਰਦਰਸ਼ਨ

Written by  Ravinder Singh -- May 02nd 2022 04:49 PM
ਕਾਂਗਰਸੀਆਂ ਨੇ 'ਆਪ' ਸਰਕਾਰ ਵਿਰੁੱਧ ਵਿਲੱਖਣ ਢੰਗ ਨਾਲ ਕੀਤਾ ਪ੍ਰਦਰਸ਼ਨ

ਕਾਂਗਰਸੀਆਂ ਨੇ 'ਆਪ' ਸਰਕਾਰ ਵਿਰੁੱਧ ਵਿਲੱਖਣ ਢੰਗ ਨਾਲ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ : ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਕਾਰਨ ਅੱਜ ਅੰਮ੍ਰਿਤਸਰ ਵਿੱਚ ਯੂਥ ਕਾਂਗਰਸ ਵੱਲੋਂ ਪੰਜਾਬ ਸਰਕਾਰ ਖਿਲਾਫ਼ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਅੰਮ੍ਰਿਤਸਰ ਦੇ ਕਾਂਗਰਸੀ ਆਗੂਆਂ ਨੇ ਅੱਜ ਸ਼ਹਿਰ ਵਾਸੀਆਂ ਨੂੰ ਪੱਖੇ ਅਤੇ ਮੋਮਬੱਤੀਆਂ ਫੜਾਉਂਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬ ਵਿੱਚ ਬਿਜਲੀ ਸੰਕਟ ਵਧ ਗਿਆ ਹੈ ਤੇ ਲੋਕਾਂ ਨੂੰ ਮੋਮਬੱਤੀਆਂ ਤੇ ਹੱਥਾਂ ਵਾਲੇ ਪੱਖਿਆਂ ਦੀ ਜ਼ਰੂਰਤ ਪਵੇਗੀ। ਕਾਂਗਰਸੀਆਂ ਨੇ 'ਆਪ' ਸਰਕਾਰ ਵਿਰੁੱਧ ਵਿਲੱਖਣ ਢੰਗ ਨਾਲ ਕੀਤਾ ਪ੍ਰਦਰਸ਼ਨਇਸ ਮੌਕੇ ਉਨ੍ਹਾਂ ਨੇ ਬਿਜਲੀ ਦੇ ਲੱਗ ਰਹੇ ਕੱਟਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਠਹਿਰਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਿੱਠੂ ਮਦਾਨ ਕਾਂਗਰਸੀ ਕੌਂਸਲਰ ਤੇ ਵਰਕਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਉਤੇ ਫੇਲ੍ਹ ਹੋਈ ਹੈ। ਇਸ ਮੌਕੇ ਵੱਡੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ ਅਤੇ ਲੋਕਾਂ ਨੂੰ ਪੱਖੀਆਂ ਫੜਾ ਕੇ ਪੰਜਾਬ ਸਰਕਾਰ ਨੂੰ ਕੋਸ ਰਹੇ ਸਨ। ਕਾਂਗਰਸੀਆਂ ਨੇ 'ਆਪ' ਸਰਕਾਰ ਵਿਰੁੱਧ ਵਿਲੱਖਣ ਢੰਗ ਨਾਲ ਕੀਤਾ ਪ੍ਰਦਰਸ਼ਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਬਿਜਲੀ ਦਾ ਸੰਕਟ ਬਣਿਆ ਹੋਇਆ ਹੈ। ਰੋਜ਼ਾਨਾ ਦੇ ਬਿਜਲੀ ਕੱਟਾਂ ਕਾਰਨ ਜਿੱਥੇ ਕਿਸਾਨ ਪਰੇਸ਼ਾਨ ਹਨ ਉਥੇ ਹੀ ਆਮ ਆਦਮੀ ਦਾ ਵੀ ਬੁਰਾ ਹਾਲ। ਬਿਜਲੀ ਨਾ ਹੋਣ ਕਾਰਨ ਲੋਕਾਂ ਦੇ ਕੰਮ ਵੀ ਠੱਪ ਹੋ ਕੇ ਰਹਿ ਗਏ ਹਨ। ਹੱਥੀ ਪੱਖੇ ਤੇ ਮੋਮਬੱਤੀਆਂ ਵੰਡ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਕਾਂਗਰਸੀਆਂ ਨੇ 'ਆਪ' ਸਰਕਾਰ ਵਿਰੁੱਧ ਵਿਲੱਖਣ ਢੰਗ ਨਾਲ ਕੀਤਾ ਪ੍ਰਦਰਸ਼ਨਕਾਂਗਰਸ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੋਲ੍ਹਣ ਲਈ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਕਾਂਗਰਸੀ ਵਰਕਰ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਬੇਸ਼ੱਕ ਲੋਕਾਂ ਨੂੰ ਬਿਜਲੀ ਮੁਫਤ ਨਹੀਂ ਮਿਲਦੀ ਸੀ ਪਰ ਮਿਲਦੀ ਤਾਂ ਸੀ। ਉਨ੍ਹਾਂ ਨੇ ਕਿਹਾ ਕਿ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਹ ਵੀ ਪੜ੍ਹੋ : ਲੋਕ 'ਖੁਦ' ਬਣਾਉਣਗੇ ਪੰਜਾਬ ਦਾ ਬਜਟ, 'ਜਨਤਾ ਦਾ ਬਜਟ' ਪੋਰਟਲ ਲਾਂਚ


Top News view more...

Latest News view more...

LIVE CHANNELS
LIVE CHANNELS