ਜਲੰਧਰ ਦੇ PAP ਕੈਂਪਸ 'ਚ ਗੋਲੀ ਲੱਗਣ ਨਾਲ ਸੀਨੀਅਰ ਕਾਂਸਟੇਬਲ ਪ੍ਰਿਤਪਾਲ ਸਿੰਘ ਦੀ ਹੋਈ ਮੌਤ
ਜਲੰਧਰ : ਜਲੰਧਰ ਦੇ ਪੀ.ਏ.ਪੀ. ਕੈਂਪਸ 'ਚ ਗੋਲੀ ਚੱਲਣ ਨਾਲ 9 ਬਟਾਲੀਅਨ ਦੇ 49 ਸਾਲਾ ਸੀਨੀਅਰ ਕਾਂਸਟੇਬਲ ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉਹ ਰੇਲਵੇ ਲਾਈਨਾਂ ਦੇ ਨਾਲ ਲੱਗਦੀ ਪੀ.ਏ.ਪੀ. ਦੀ ਕੰਧ 'ਤੇ ਬਣੀ ਪੋਸਟ 'ਤੇ ਡਿਊਟੀ ਕਰਦਾ ਸੀ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀਆਂ, ਜ਼ਿਲਾ ਗੁਰਦਾਸਪੁਰ ਵਜੋਂ ਹੋਈ ਹੈ।
ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ - MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ
[caption id="attachment_473153" align="aligncenter" width="700"] ਜਲੰਧਰ ਦੇ PAP ਕੈਂਪਸ 'ਚ ਗੋਲੀ ਲੱਗਣ ਨਾਲ ਸੀਨੀਅਰ ਕਾਂਸਟੇਬਲ ਪ੍ਰਿਤਪਾਲ ਸਿੰਘ ਦੀ ਹੋਈ ਮੌਤ[/caption]
ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿਤਪਾਲ ਸਿੰਘ ਐਤਵਾਰ ਸ਼ਾਮ ਨੂੰ ਜਦੋਂ 6 ਵਜੇ ਆਪਣੀ ਡਿਊਟੀ 'ਤੇ ਚੜ੍ਹਨ ਉਪਰੰਤ ਆਪਣੀ ਰਾਈਫਲ ਨੂੰ ਤਿਆਰ ਕਰਨ ਲੱਗਾ ਤਾਂ ਅਚਾਨਕ ਗੋਲੀ ਚੱਲ ਗਈ ਅਤੇ ਕੰਨ ਦੇ ਹੇਠਾਂ ਗਰਦਨ ਨੇੜੇ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਕੁੱਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ।
[caption id="attachment_473150" align="aligncenter" width="750"]
ਜਲੰਧਰ ਦੇ PAP ਕੈਂਪਸ 'ਚ ਗੋਲੀ ਲੱਗਣ ਨਾਲ ਸੀਨੀਅਰ ਕਾਂਸਟੇਬਲ ਪ੍ਰਿਤਪਾਲ ਸਿੰਘ ਦੀ ਹੋਈ ਮੌਤ[/caption]
ਜਦੋਂ ਗੋਲੀ ਚੱਲਣ ਦੀ ਆਵਾਜ਼ ਡਿਊਟੀ ਖ਼ਤਮ ਕਰ ਚੁੱਕੇ ਕਾਂਸਟੇਬਲ ਨੇ ਸੁਣੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚਿਆ ਅਤੇ ਦੇਖਿਆ ਕਿ ਪ੍ਰਿਤਪਾਲ ਸਿੰਘ ਖੂਨ ਨਾਲ ਲਥਪਥ ਹਾਲਤ 'ਚ ਕੁਰਸੀ 'ਤੇ ਡਿਗਿਆ ਪਿਆ ਸੀ। ਜਿਸ ਤੋਂ ਬਾਅਦ ਉਸ ਨੇ ਇਸ ਸਬੰਧੀ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਪੀ.ਏ.ਪੀ. ਦੀ 80 ਬਟਾਲੀਅਨ ਦੇ ਕਮਾਂਡੈਂਟ ਮਨਜੀਤ ਸਿੰਘ ਢੇਸੀ ਅਤੇ ਸਕਿਓਰਿਟੀ ਵਿੰਗ ਦੇ ਲਾਈਨ ਅਫ਼ਸਰ ਵੀ ਮੌਕੇ 'ਤੇ ਪਹੁੰਚ ਗਏ।
ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ
[caption id="attachment_473154" align="aligncenter" width="750"]
ਜਲੰਧਰ ਦੇ PAP ਕੈਂਪਸ 'ਚ ਗੋਲੀ ਲੱਗਣ ਨਾਲ ਸੀਨੀਅਰ ਕਾਂਸਟੇਬਲ ਪ੍ਰਿਤਪਾਲ ਸਿੰਘ ਦੀ ਹੋਈ ਮੌਤ[/caption]
ਇਸ ਦੌਰਾਨ ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਸਿਪਾਹੀ ਡਿਊਟੀ 'ਤੇ ਆਪਣੀ ਰਾਈਫਲ ਤਿਆਰ ਕਰ ਰਿਹਾ ਸੀ ਕਿ ਅਚਾਨਕ ਗੋਲੀ ਲੱਗਣ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ 174 ਦੀ ਕਾਰਵਾਈ ਕਰਦੇ ਹੋਏ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਦੀ ਮੌਤ ਦੇ ਸਹੀ ਕਾਰਣਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਕਿਉਂਕਿ ਇਸ ਗੱਲ ਦੀ ਵੀ ਚਰਚਾ ਸੀ ਕਿ ਸਿਪਾਹੀ ਪ੍ਰਿਤਪਾਲ ਸਿੰਘ ਨੇ ਖੁਦਕੁਸ਼ੀ ਵੀ ਕੀਤੀ ਹੋ ਸਕਦੀ ਹੈ।
-PTCNews