Green Chilli And Garlic Chutney Benefits: ਹਰੀ ਮਿਰਚ ਅਤੇ ਲੱਸਣ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਔਸ਼ਧੀ ਗੁਣਾਂ ਪਾਏ ਜਾਣਦੇ ਹਨ। ਵੈਸੇ ਤਾਂ ਇਸਦਾ ਸੇਵਨ ਕਿ ਤਰੀਕਿਆਂ ਨਾਲ ਕਰ ਸਕਦੇ ਹੋ, ਪਰ ਕੀ ਤੁਸੀਂ ਕਦੇ ਹਰੀ ਮਿਰਚ ਅਤੇ ਲੱਸਣ ਦੀ ਚਟਨੀ ਦਾ ਸੇਵਨ ਕੀਤਾ ਹੈ? ਹਰੀ ਮਿਰਚ ਅਤੇ ਲੱਸਣ ਦੀ ਚਟਨੀ ਦਾ ਸੇਵਨ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸਦਾ ਸੇਵਨ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਕਿ ਸਿਹਤ ਸਮੱਸਿਆਵਾ ਨੂੰ ਵੀ ਦੂਰ ਕਰਨ 'ਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਹਰੀ ਮਿਰਚ ਅਤੇ ਲੱਸਣ ਦੀ ਚਟਨੀ ਖਾਣ ਦੇ ਕੀ ਫਾਇਦੇ ਹਨ।ਹਰੀ ਮਿਰਚ 'ਚ ਪੋਸ਼ਕ ਤੱਤ : ਹਰੀ ਮਿਰਚ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ, ਬੀਟਾ ਕੈਰੋਟੀਨ ਵਰਗੇ ਕਈ ਤੱਤ ਪਾਏ ਜਾਣਦੇ ਹਨ।ਲੱਸਣ 'ਚ ਪੋਸ਼ਕ ਤੱਤ : ਲਸਣ 'ਚ ਭਰਪੂਰ ਮਾਤਰਾ 'ਚ ਫਾਸਫੋਰਸ, ਜ਼ਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਕੇ, ਫੋਲੇਟ, ਨਿਆਸੀਨ ਵਰਗੇ ਕਈ ਤੱਤ ਪਾਏ ਜਾਣਦੇ ਹਨ।ਹਰੀ ਮਿਰਚ ਅਤੇ ਲਸਣ ਦੀ ਚਟਨੀ ਖਾਣ ਦੇ ਫਾਇਦੇ:-ਇਮਿਊਨਿਟੀ ਵਧਾਉਣ 'ਚ ਮਦਦਗਾਰ : ਜੇਕਰ ਤੁਸੀਂ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰੀ ਮਿਰਚ ਅਤੇ ਲਸਣ ਦੀ ਚਟਨੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜੋ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ। ਚਮੜੀ ਨੂੰ ਸਿਹਤਮੰਦ ਰੱਖਣ 'ਚ ਫਾਇਦੇਮੰਦ : ਆਪਣੀ ਚਮੜੀ ਨੂੰ ਸੇਹਤਮੰਦ ਰੱਖਣ ਲਈ ਖਾਉ ਹਰੀ ਮਿਰਚ ਅਤੇ ਲਸਣ ਦੀ ਚਟਨੀ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।ਕੋਲੇਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦਗਾਰ : ਜੇਕਰ ਤੁਸੀਂ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਅਤੇ ਇਸਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਰੀ ਮਿਰਚ ਅਤੇ ਲਸਣ ਦੀ ਚਟਨੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਗੁਣ ਤੁਹਾਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਂਦੇ ਹਨ।ਪਾਚਨ ਨੂੰ ਸੁਧਾਰਨ ਲਈ ਫਾਇਦੇਮੰਦ : ਤੁਸੀਂ ਹਰੀ ਮਿਰਚ ਅਤੇ ਲਸਣ ਦੀ ਚਟਨੀ ਦਾ ਸੇਵਨ ਕਰਕੇ ਵੀ ਆਪਣੇ ਪਾਚਨ ਨੂੰ ਸੁਧਾਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਲਈ ਮਦਦਗਾਰ : ਜੇਕਰ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਹਰੀ ਮਿਰਚ ਅਤੇ ਲਸਣ ਦੀ ਚਟਨੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਗੁਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ।ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।-ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲਇਹ ਵੀ ਪੜ੍ਹੋ: Side Effects Of Walnuts: ਅਖਰੋਟ ਸੁਆਦ ਦੇ ਨਾਲ ਨਾਲ ਬੱਚਿਆਂ ਲਈ ਹੈ ਨੁਕਸਾਨਦੇਹ, ਜਾਣੋ ਕਿਵੇਂ