ਮੋਹਾਲੀ : ਸਿਵਲ ਹਸਪਤਾਲ 'ਚ ਠੇਕੇਦਾਰ ਦਾ ਕਰਿੰਦਾ ਆਕਸੀਜਨ ਸਿਲੰਡਰ ਵੇਚਦਾ ਰੰਗੇ ਹੱਥੀਂ ਕਾਬੂ  

By Shanker Badra - May 20, 2021 5:05 pm


ਮੋਹਾਲੀ : ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੋਹਾਲੀ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਵਿਕਰੀ ਦੇ ਕਾਲੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਦੇ ਕਾਰਿੰਦੇ ਨੂੰ ਗ੍ਰਿਫ਼ਤਾਰ ਕਰਵਾਇਆ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਪਲਾਈ ਦੇ ਪ੍ਰਬੰਧ ਅਤੇ ਕੰਟਰੋਲ ਲਈ ‘ਮੈਕ ਟੈਕ ਇੰਜਨੀਅਰਜ਼’ ਨਾਮੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ।

Contractor man arrested of selling oxygen cylinder Civil Hospital at Mohali ਮੋਹਾਲੀ : ਸਿਵਲ ਹਸਪਤਾਲ 'ਚ ਠੇਕੇਦਾਰ ਦਾ ਕਰਿੰਦਾ ਆਕਸੀਜਨ ਸਿਲੰਡਰ ਵੇਚਦਾ ਰੰਗੇ ਹੱਥੀਂ ਕਾਬੂ

ਪੜ੍ਹੋ ਹੋਰ ਖ਼ਬਰਾਂ : ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ  

ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਇਸ ਕੰਪਨੀ ਦਾ ਇਕ ਕਰਿੰਦਾ ਹਸਪਤਾਲ ਵਿਚ ਆਉਣ ਵਾਲੇ ਸਿਲੰਡਰ ਚੋਰੀ ਛਿਪੇ ਬਾਹਰ ਵੇਚਦਾ ਹੈ ਅਤੇ ਬਦਲੇ ਵਿਚ ਕਾਫ਼ੀ ਪੈਸੇ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਇਹ ਮਾਮਲਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਧਿਆਨ ਵਿਚ ਲਿਆਂਦਾ ,ਜਿਨ੍ਹਾਂ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿਤੇ।

Contractor man arrested of selling oxygen cylinder Civil Hospital at Mohali ਮੋਹਾਲੀ : ਸਿਵਲ ਹਸਪਤਾਲ 'ਚ ਠੇਕੇਦਾਰ ਦਾ ਕਰਿੰਦਾ ਆਕਸੀਜਨ ਸਿਲੰਡਰ ਵੇਚਦਾ ਰੰਗੇ ਹੱਥੀਂ ਕਾਬੂ

ਇਸ ਦੌਰਾਨ ਸਿਹਤ ਵਿਭਾਗ ਦੇ ਇਕ ਮੁਲਾਜ਼ਮ ਨੇ ਗਾਹਕ ਬਣ ਕੇ ਉਕਤ ਕਾਰਿੰਦੇ ਨੂੰ ਸਿਲੰਡਰ ਖ਼ਰੀਦਣ ਲਈ ਫ਼ੋਨ ਕੀਤਾ ਅਤੇ ਫ਼ੋਨ ’ਤੇ ਹੀ 25 ਹਜ਼ਾਰ ਰੁਪਏ ਪ੍ਰਤੀ ਸਲੰਡਰ ਸੌਦਾ ਤੈਅ ਹੋਇਆ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਮੁਲਾਜ਼ਮ ਕਰਿੰਦੇ ਦੁਆਰਾ ਦੱਸੀ ਹੋਈ ਥਾਂ ਸਿਵਲ ਹਸਪਤਾਲ ਦੇ ਪਿੱਛੇ (ਮੈਕਸ ਹਸਪਤਾਲ ਵੱਲ) ਅੱਜ ਦੁਪਹਿਰ 2 ਵਜੇ ਪਹੁੰਚ ਗਿਆ ਅਤੇ ਉਕਤ ਕਰਿੰਦੇ ਨੇ ਆਕਸੀਜਨ ਦਾ ਸਿਲੰਡਰਤੁਰੰਤ ਉਸ ਦੀ ਗੱਡੀ ਵਿਚ ਰਖਵਾ ਦਿਤਾ ਅਤੇ ਬਦਲੇ ਵਿਚ ਨੋਟ ਲੈ ਲਏ।

Contractor man arrested of selling oxygen cylinder Civil Hospital at Mohali ਮੋਹਾਲੀ : ਸਿਵਲ ਹਸਪਤਾਲ 'ਚ ਠੇਕੇਦਾਰ ਦਾ ਕਰਿੰਦਾ ਆਕਸੀਜਨ ਸਿਲੰਡਰ ਵੇਚਦਾ ਰੰਗੇ ਹੱਥੀਂ ਕਾਬੂ

ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ  

ਇਸ ਮੌਕੇ ’ਤੇ ਤੈਨਾਤ ਪੁਲਿਸ ਦੀ ਟੀਮ ਨੇ ਤੁਰੰਤ ਉਕਤ ਕਰਿੰਦੇ ਨੂੰ ਰੰਗੇ-ਹੱਥੀਂ ਕਾਬੂ ਕਰ ਕੇ ਹਿਰਾਸਤ ਵਿਚ ਲੈ ਲਿਆ ਅਤੇ ਉਸ ਕੋਲੋਂ ਪੁੱਛਗਿਛ ਜਾਰੀ ਹੈ। ਇਸ ਕਾਰਿੰਦੇ ਦੀ ਪਛਾਣ ਰਾਹੁਲ ਵਜੋਂ ਹੋਈ ਹੈ।ਆਕਸੀਜਨ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਅਜਿਹੇ ਸਮਾਜ-ਵਿਰੋਧੀ ਅਨਸਰ ਜਿਥੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਉਥੇ ਕੋਵਿਡ ਵਿਰੁਧ ਲੜਾਈ ਨੂੰ ਵੀ ਢਾਹ ਲਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾਂ ਪਿੱਛੇ ਭੇਜਣ ਵਿਚ ਲੋਕਾਂ ਨੂੰ ਵੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਾਥ ਦੇਣ ਦੀ ਲੋੜ ਹੈ।
-PTCNews

adv-img
adv-img