ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, ਤੀਜੇ ਦਿਨ ਮਿਲੇ 200 ਤੋਂ ਵੱਧ ਮਰੀਜ਼, ਇੱਕ ਮੌਤ

By Riya Bawa -- July 01, 2022 11:50 am

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਲਗਾਤਾਰ ਤੀਜੇ ਦਿਨ 24 ਘੰਟਿਆਂ ਦੌਰਾਨ 200 ਤੋਂ ਵੱਧ ਮਰੀਜ਼ ਮਿਲੇ ਹਨ। ਵੀਰਵਾਰ ਨੂੰ ਸੂਬੇ 'ਚ 210 ਮਰੀਜ਼ ਮਿਲੇ ਹਨ। ਇਸ ਦੌਰਾਨ ਜਲੰਧਰ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। 42 ਲੋਕਾਂ ਨੂੰ ਲਾਈਫ ਸੇਵਿੰਗ ਸਪੋਰਟ 'ਤੇ ਰੱਖਿਆ ਗਿਆ ਹੈ। ਸੂਬੇ ਵਿੱਚ 1121 ਐਕਟਿਵ ਕੇਸ ਹਨ। ਵੀਰਵਾਰ ਨੂੰ 11,489 ਸੈਂਪਲ ਲੈ ਕੇ 11,267 ਦੀ ਜਾਂਚ ਕੀਤੀ ਗਈ।

corona

ਮੋਹਾਲੀ ਜ਼ਿਲੇ ਵਿਚ ਸਥਿਤੀ ਵਿਗੜਦੀ ਜਾ ਰਹੀ ਹੈ। ਵੀਰਵਾਰ ਨੂੰ ਇੱਥੇ 65 ਨਵੇਂ ਮਰੀਜ਼ ਮਿਲੇ ਹਨ। ਸਭ ਤੋਂ ਚਿੰਤਾਜਨਕ ਇੱਥੇ 10.33% ਸਕਾਰਾਤਮਕਤਾ ਦਰ ਹੈ। ਸਭ ਤੋਂ ਵੱਧ 349 ਐਕਟਿਵ ਕੇਸ ਵੀ ਇੱਥੇ ਹਨ। ਦੂਜੇ ਨੰਬਰ 'ਤੇ ਲੁਧਿਆਣਾ ਜ਼ਿਲ੍ਹਾ ਹੈ। ਜਿੱਥੇ 33 ਮਰੀਜ਼ 1.17% ਸਕਾਰਾਤਮਕ ਦਰ ਦੇ ਨਾਲ ਪਾਏ ਗਏ। ਇੱਥੇ 199 ਐਕਟਿਵ ਕੇਸ ਹਨ।

corona

ਇਸ ਤੋਂ ਇਲਾਵਾ ਬਠਿੰਡਾ ਵਿੱਚ 6.33% ਦੀ ਸਕਾਰਾਤਮਕ ਦਰ ਦੇ ਨਾਲ 20 ਨਵੇਂ ਮਰੀਜ਼ ਅਤੇ ਪਟਿਆਲਾ ਵਿੱਚ 4.44% ਦੀ ਸਕਾਰਾਤਮਕ ਦਰ ਦੇ ਨਾਲ 16 ਨਵੇਂ ਮਰੀਜ਼ ਮਿਲੇ ਹਨ। ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ 210 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਜਲੰਧਰ 'ਚ ਇਕ ਮਰੀਜ਼ ਦੀ ਮੌਤ ਹੋ ਗਈ। ਉਹ ਨਿਮੋਨੀਆ ਤੋਂ ਵੀ ਪੀੜਤ ਸੀ। ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਕੋਵਿਡ ਵਿਰੋਧੀ ਵੈਕਸੀਨ ਦੀ ਕੋਈ ਖੁਰਾਕ ਨਹੀਂ ਲਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਭਰਵਾਂ ਮੀਂਹ ਪੈਣ ਨਾਲ ਪਾਵਰਕਾਮ ਨੇ ਲਿਆ ਸੁੱਖ ਦਾ ਸਾਹ

ਬੀਤੇ ਦਿਨੀ ਜਲੰਧਰ ਜ਼ਿਲ੍ਹੇ ਵਿੱਚ ਇੱਕ ਡਾਕਟਰ ਸਮੇਤ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ 29 ਜੂਨ ਨੂੰ 52 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਸਿਹਤ ਵਿਭਾਗ ਅਨੁਸਾਰ ਰੁੜਕਾ ਕਲਾਂ ਦੇ ਇੱਕ 52 ਸਾਲਾ ਵਿਅਕਤੀ ਦੀ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ।

corona

ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕੋਰੋਨਾ ਦੀ ਗੰਭੀਰਤਾ ਕਾਰਨ ਆਈਸੀਯੂ ਅਤੇ ਵੈਂਟੀਲੇਟਰ 'ਤੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਫਿਲਹਾਲ 8 ਮਰੀਜ਼ ਆਈਸੀਯੂ ਅਤੇ 3 ਵੈਂਟੀਲੇਟਰ 'ਤੇ ਪਹੁੰਚ ਚੁੱਕੇ ਹਨ। ਵੀਰਵਾਰ ਨੂੰ ਬਠਿੰਡਾ 'ਚ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 31 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।

-PTC News

  • Share