ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਦਾ ਕਹਿਰ: 24 ਘੰਟਿਆਂ 'ਚ 459 ਨਵੇਂ ਮਰੀਜ਼, ਮੋਹਾਲੀ ਤੇ ਪਟਿਆਲਾ 'ਚ ਸਭ ਤੋਂ ਵੱਧ

By Riya Bawa -- July 21, 2022 10:29 am

Punjab Corona Updates: ਪੰਜਾਬ 'ਚ ਕੋਰੋਨਾ ਦੀ ਰਫਤਾਰ ਵਧੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 459 ਨਵੇਂ ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,967 ਤੱਕ ਪਹੁੰਚ ਗਈ ਹੈ। ਇਸ ਸਮੇਂ ਦੌਰਾਨ, ਮੋਹਾਲੀ, ਪਟਿਆਲਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਪੌਜ਼ਟਿਵ ਦਰ ਦਰਜ ਕੀਤੀ ਗਈ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ: 24 ਘੰਟਿਆਂ 'ਚ 459 ਨਵੇਂ ਮਰੀਜ਼, ਮੋਹਾਲੀ ਅਤੇ ਪਟਿਆਲਾ 'ਚ ਸਭ ਤੋਂ ਵੱਧ

ਪੰਜਾਬ ਦੀ ਪੌਜ਼ਟਿਵ ਦਰ 3.72% ਰਹੀ। ਇਸ ਦੇ ਬਾਵਜੂਦ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਬੇਖ਼ਬਰ ਹੈ। ਚੇਤਨ ਸਿੰਘ ਜੋੜਾਮਾਜਰਾ ਨੂੰ ਨਵਾਂ ਸਿਹਤ ਮੰਤਰੀ ਬਣਾਉਣ ਦੇ ਬਾਵਜੂਦ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਨਹੀਂ ਕੀਤੀ ਜਾ ਰਹੀ ਹੈ। ਨਾ ਤਾਂ ਸਰਕਾਰ ਨੇ ਕੋਈ ਪਾਬੰਦੀ ਲਗਾਈ ਹੈ ਅਤੇ ਨਾ ਹੀ ਕੋਈ ਐਡਵਾਈਜ਼ਰੀ ਜਾਰੀ ਕੀਤੀ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ: 24 ਘੰਟਿਆਂ 'ਚ 459 ਨਵੇਂ ਮਰੀਜ਼, ਮੋਹਾਲੀ ਅਤੇ ਪਟਿਆਲਾ 'ਚ ਸਭ ਤੋਂ ਵੱਧ

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਭਰਤੀ

ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 133 ਮਾਮਲੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਇੱਥੇ ਪੌਜ਼ਟਿਵ ਦਰ 17.57% ਸੀ। ਜਲੰਧਰ 'ਚ 59, ਲੁਧਿਆਣਾ 'ਚ 54 ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ 10.39% ਦੀ ਪੌਜ਼ਟਿਵ ਦਰ ਦੇ ਨਾਲ 43 ਕੇਸ ਪਾਏ ਗਏ। ਬਠਿੰਡਾ ਵਿੱਚ 29 ਕੇਸ ਪਾਏ ਗਏ ਪਰ ਪੌਜ਼ਟਿਵ ਦਰ 7.69% ਸੀ।

ਪੰਜਾਬ 'ਚ ਕੋਰੋਨਾ ਦਾ ਕਹਿਰ: 24 ਘੰਟਿਆਂ 'ਚ 459 ਨਵੇਂ ਮਰੀਜ਼, ਮੋਹਾਲੀ ਅਤੇ ਪਟਿਆਲਾ 'ਚ ਸਭ ਤੋਂ ਵੱਧ

ਇਸ ਸਮੇਂ ਪੰਜਾਬ ਵਿੱਚ ਮੋਹਾਲੀ ਵਿੱਚ ਸਭ ਤੋਂ ਵੱਧ 521 ਐਕਟਿਵ ਕੇਸ ਹਨ। ਦੂਜੇ ਨੰਬਰ 'ਤੇ ਲੁਧਿਆਣਾ 268 ਐਕਟਿਵ ਕੇਸਾਂ ਨਾਲ, ਤੀਜੇ 'ਤੇ ਜਲੰਧਰ 254 ਐਕਟਿਵ ਕੇਸਾਂ ਨਾਲ, ਚੌਥੇ 'ਤੇ ਬਠਿੰਡਾ 190 ਅਤੇ ਪਟਿਆਲਾ 159 ਐਕਟਿਵ ਕੇਸਾਂ ਨਾਲ ਪੰਜਵੇਂ ਨੰਬਰ 'ਤੇ ਹੈ।

-PTC News

  • Share