ਮੁੱਖ ਖਬਰਾਂ

'ਅਜੇ ਟਲਿਆ ਨਹੀਂ ਹੈ ਕੋਰੋਨਾ ਦਾ ਸੰਕਟ', PM ਮੋਦੀ ਨੇ ਦਿੱਤੀ ਚਿਤਾਵਨੀ

By Baljit Singh -- July 09, 2021 2:07 pm -- Updated:Feb 15, 2021

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੀੜ੍ਹ ਵਾਲੇ ਸਥਾਨਾਂ 'ਤੇ ਲੋਕਾਂ ਦੁਆਰਾ ਕੋਵਿਡ-19 ਦੇ ਨਿਯਮਾਂ ਦਾ ਪਾਲਣ ਨਹੀਂ ਕਰਣ 'ਤੇ ਚਿੰਤਾ ਜਤਾਉਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਲਾਪਰਵਾਹੀ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ ਅਤੇ ਇੱਕ ਛੋਟੀ ਜਿਹੀ ਗਲਤੀ ਦੇ ਮਾੜੇ ਨਤੀਜਾ ਹੋ ਸਕਦੇ ਹਨ ਜਿਸ ਨਾਲ ਮਹਾਮਾਰੀ ਨਾਲ ਲੜਾਈ ਕਮਜ਼ੋਰ ਪੈ ਸਕਦੀ ਹੈ।

ਪੜੋ ਹੋਰ ਖਬਰਾਂ: ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਿਲੇ 43,393 ਨਵੇਂ ਕੇਸ , 911 ਲੋਕਾਂ ਦੀ ਮੌਤ

ਮੰਤਰੀ ਮੰਡਲ ਵਿਸਥਾਰ ਦੇ ਇੱਕ ਦਿਨ ਬਾਅਦ ਮੰਤਰੀ ਪ੍ਰੀਸ਼ਦ ਦੇ ਮੈਬਰਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ ਅਤੇ ਟੀਕਾਕਰਣ ਮੁਹਿੰਮ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਪਰਵਾਹੀ ਨਹੀਂ ਬਰਤਣ ਦੀ ਸਲਾਹ ਦਿੱਤੀ।

ਇੱਕ ਸੂਤਰ ਨੇ ਦੱਸਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੇ ਮਹੀਨਿਆਂ ਵਿੱਚ ਇਨਫੈਕਸ਼ਨ ਦੇ ਜਿੰਨੇ ਮਾਮਲੇ ਸਾਹਮਣੇ ਆ ਰਹੇ ਸਨ ਹੁਣ ਉਸ ਤੋਂ ਘੱਟ ਦੇਖਣ ਨੂੰ ਮਿਲ ਰਹੇ ਹਨ ਪਰ ਲੋਕਾਂ ਨੂੰ ਬਾਹਰ ਨਹੀਂ ਨਿਕਲਨਾ ਚਾਹੀਦਾ ਹੈ। ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੋਵਿਡ-19 ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਹੈ। ਕਈ ਹੋਰ ਦੇਸ਼ਾਂ ਵਿੱਚ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਫਾਈਜ਼ਰ- ਬਾਇਓਨਟੈਕ ਦੀ ਵੈਕਸੀਨ ‘ਚ ਪਵੇਗੀ ਤੀਜੀ ਡੋਜ਼ ਦੀ ਜ਼ਰੂਰਤ , ਕੰਪਨੀ ਨੇ ਮੰਗੀ ਮਨਜ਼ੂਰੀ

ਪੀ.ਐੱਮ. ਮੋਦੀ ਨੇ ਮੰਤਰੀਆਂ ਨੂੰ ਕਿਹਾ ਕਿ ਲੋਕਾਂ ਵਿੱਚ ਡਰ ਪੈਦਾ ਕਰਣਾ ਟੀਚਾ ਨਹੀਂ ਹੋਣਾ ਚਾਹੀਦਾ ਹੈ ਸਗੋਂ ਜਨਤਾ ਨਾਲ ਹਰ ਤਰ੍ਹਾਂ ਦੀ ਸਾਵਧਾਨੀ ਬਰਤਣ ਦੀ ਅਪੀਲ ਕਰਨੀ ਚਾਹੀਦੀ ਹੈ, ਤਾਂਕਿ ਆਉਣ ਵਾਲੇ ਸਮੇਂ ਵਿੱਚ ਰਾਸ਼ਟਰ ਇਸ ਮਹਾਮਾਰੀ ਦੇ ਸੰਕਟ ਤੋਂ ਉਬਰ ਸਕੇ। ਉਨ੍ਹਾਂ ਨੇ ਮੰਤਰੀਆਂ ਨੂੰ ਸਮੇਂ 'ਤੇ ਦਫ਼ਤਰ ਪੁੱਜਣ ਅਤੇ ਆਪਣੀ ਊਰਜਾ ਕੰਮ ਕਰਣ ਵਿੱਚ ਲਗਾਉਣ ਦੀ ਅਪੀਲ ਕੀਤੀ।

-PTC News