Mon, Apr 29, 2024
Whatsapp

ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ

Written by  Shanker Badra -- June 12th 2020 03:47 PM -- Updated: June 12th 2020 04:50 PM
ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ

ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ

ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ:ਨਵੀਂ ਦਿੱਲੀ : ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਵੀਰਵਾਰ ਨੂੰ ਕੋਰੋਨਾ ਨਾਲ ਸਭ ਤੋਂ ਵੱਧ 65 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਸੰਖਿਆ ਹੈ। ਇਸ ਨਾਲ ਹੁਣ ਤਕ ਕੁੱਲ 1085 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਰਾਤ ਨੂੰ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਦੇ ਅਨੁਸਾਰ ਹੁਣ ਦਿੱਲੀ ਵਿੱਚ ਕੋਰੋਨਾ ਦੇ ਕੁਲ 34687 ਮਾਮਲੇ ਸਾਹਮਣੇ ਆ ਰਹੇ ਹਨ। ਇਸ ਮਹਾਂਮਾਰੀ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀ ਗਿਣਤੀ 1085 ਹੋ ਗਈ ਹੈ। ਬੁਲੇਟਿਨ ਦੇ ਅਨੁਸਾਰ 12731 ਮਰੀਜ਼ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਜਦਕਿ ਅਜੇ ਵੀ 20871 ਐਕਟਿਵ ਕੇਸ ਹਨ। [caption id="attachment_411267" align="aligncenter" width="300"]Coronavirus deaths in Delhi see a sudden spike ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ[/caption] ਇਸ ਦੇ ਨਾਲ ਹੀ ਦਿੱਲੀ ਸਰਕਾਰ 'ਤੇ ਮੌਤਾਂ ਦੇ ਅੰਕੜੇ ਲੁਕਾਉਣ ਦਾ ਵੀ ਦੋਸ਼ ਹੈ। ਵੀਰਵਾਰ ਨੂੰ ਤਿੰਨ ਨਗਰ ਨਿਗਮਾਂ ਨੇ ਕਿਹਾ ਕਿ ਮਾਰਚ ਤੋਂ 10 ਜੂਨ ਤੱਕ, ਤਿੰਨੇ ਨਗਰ ਨਿਗਮਾਂ ਵਿਚ ਕੋਰੋਨਾ ਨਾਲ ਮਰਨ ਵਾਲੇ 2098 ਲੋਕਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਮਹਾਂਮਾਰੀ ਕਾਰਨ ਸਿਰਫ 1085 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਓਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਹਾਲਾਤ ਬੁਰੇ ਹੋ ਰਹੇ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਹਸਪਤਾਲਾਂ ਵਿਚ ਬੈੱਡ ਤਾਂ ਮਿਲਣੇ ਹੀ ਨਹੀਂ ਪਰ ਕੋਰੋਨਾ ਨਾਲ ਮਰੇ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਲਈ ਜਗ੍ਹਾ ਲੈਣ ਲਈ ਸਿਫਾਰਸ਼ ਲਾਉਣੀ ਪੈਂਦੀ ਹੈ। [caption id="attachment_411268" align="aligncenter" width="300"]Coronavirus deaths in Delhi see a sudden spike ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ[/caption] ਸਿਰਸਾ ਨੇ ਕਿਹਾ ਕਿ ਮੈਂ ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਦੀਆਂ ਸੜਕਾਂ ਉੱਤੇ ਖੁਦ ਜਾ ਕੇ ਦੇਖੋ ਕੀ ਹਾਲ ਹੋ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਹਸਪਤਾਲ ਵਿਚ ਬੈੱਡ ਵੀ ਨਹੀਂ ਮਿਲ ਰਿਹਾ ਹੈ। ਸਿਰਸਾ ਨੇ ਕਿਹਾ ਜੇਕਰ ਦਿੱਲੀ ਵੱਲ ਧਿਆਨ ਨਾ ਦਿੱਤਾ ਤਾਂ ਲਾਸ਼ਾਂ ਸੜਕਾਂ ਉਤੇ ਆ ਜਾਣਗੀਆ ਅਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਬਰਬਾਦ ਹੋ ਰਹੀ ਹੈ। ਲੋਕਾਂ ਨੂੰ ਬਚਾਉ ਨਹੀਂ ਸਭ ਬਰਬਾਦ ਹੋ ਜਾਵੇਗਾ। -PTCNews


Top News view more...

Latest News view more...