ਭਾਰਤ 'ਚ ਕੋਰੋਨਾ ਕਾਰਨ ਹਾਲਾਤ ਚਿੰਤਾਜਨਕ , ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਹੋਏ ਕੋਰੋਨਾ ਪਾਜ਼ੀਟਿਵ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਭਾਰਤ 'ਚ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ। ਹੁਣ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਭਾਰਤ 'ਚ ਕੋਰੋਨਾ ਕਾਰਨ ਹਾਲਾਤ ਚਿੰਤਾਜਨਕ , ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਹੋਏ ਕੋਰੋਨਾ ਪਾਜ਼ੀਟਿਵ
ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ
ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰ ਕੇ ਦਿੱਤੀ ਹੈ। ਆਪਣੇ ਟਵੀਟ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਜਿਹੜੇ ਵੀ ਲੋਕ 2-3 ਦਿਨ ਵਿਚ ਮੇਰੇ ਸੰਪਰਕ ਵਿਚ ਆਏ ਹਨ, ਕਿਰਪਾ ਕਰ ਕੇ ਆਪਣਾ ਟੈਸਟ ਕਰਵਾ ਲੈਣ।
ਭਾਰਤ 'ਚ ਕੋਰੋਨਾ ਕਾਰਨ ਹਾਲਾਤ ਚਿੰਤਾਜਨਕ , ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਹੋਏ ਕੋਰੋਨਾ ਪਾਜ਼ੀਟਿਵ
ਦੱਸਣਯੋਗ ਹੈ ਕਿ ਭਾਰਤ ਵਿਚ ਸਭ ਤੋਂ ਜ਼ਿਆਦਾ 2 ਲੱਖ 17 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। 24 ਘੰਟੇ ਵਿਚ 1185 ਮੌਤਾਂ ਹੋਈਆਂ ਹਨ। ਜਿਸ ਤੋਂ ਬਾਅਦ ਸਰਕਾਰ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਨਤਕ ਥਾਵਾਂ ‘ਤੇ ਮੁੜ ਤੋਂ ਤਾਲਾਬੰਦੀ ਸ਼ੁਰੂ ਹੋ ਗਈ ਹੈ।
ਭਾਰਤ 'ਚ ਕੋਰੋਨਾ ਕਾਰਨ ਹਾਲਾਤ ਚਿੰਤਾਜਨਕ , ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਹੋਏ ਕੋਰੋਨਾ ਪਾਜ਼ੀਟਿਵ
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ
ਦੱਸ ਦੇਈਏ ਕਿ ਇਸ ਦੇ ਚੱਲਦੇ ਹੁਣ ਕਈ ਜਗ੍ਹਾ ਕਈ ਪਾਬੰਦੀਆਂ ਲਗਾ ਦਿੱਤੀ ਗਈਆਂ ਹਨ। ਦਿੱਲੀ ਵਿਚ ਅੱਜ ਤੋਂ ਵੀਕੈਂਡ ਲਾਕਡਾਊਨ ਹੋਵੇਗਾ। ਰਾਜਸਥਾਨ ਵਿਚ ਵੀ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਜਿਨ੍ਹਾਂ ਵਿਚ ਨੋਏਡਾ-ਗਾਜ਼ਿਆਬਾਦ ਵੀ ਹਨ, ਉੱਥੇ ਨਾਇਟ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ।
-PTCNews