Mon, Apr 29, 2024
Whatsapp

ਅੰਮ੍ਰਿਤਸਰ 'ਚ ਕੋਰੋਨਾ ਕਰਕੇ 62 ਸਾਲਾ ਔਰਤ ਦੀ ਇਲਾਜ਼ ਦੌਰਾਨ ਹੋਈ ਮੌਤ

Written by  Shanker Badra -- June 17th 2020 01:19 PM
ਅੰਮ੍ਰਿਤਸਰ 'ਚ ਕੋਰੋਨਾ ਕਰਕੇ 62 ਸਾਲਾ ਔਰਤ ਦੀ ਇਲਾਜ਼ ਦੌਰਾਨ ਹੋਈ ਮੌਤ

ਅੰਮ੍ਰਿਤਸਰ 'ਚ ਕੋਰੋਨਾ ਕਰਕੇ 62 ਸਾਲਾ ਔਰਤ ਦੀ ਇਲਾਜ਼ ਦੌਰਾਨ ਹੋਈ ਮੌਤ

ਅੰਮ੍ਰਿਤਸਰ 'ਚ ਕੋਰੋਨਾ ਕਰਕੇ 62 ਸਾਲਾ ਔਰਤ ਦੀ ਇਲਾਜ਼ ਦੌਰਾਨ ਹੋਈ ਮੌਤ:ਅੰਮ੍ਰਿਤਸਰ : ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਬਰਕਰਾਰ ਹੈ। ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜ਼ੀਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਕਾਰਨ ਅੱਜ ਇਕ ਹੋਰ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਲਾਹੌਰੀ ਗੇਟ ਦੀ ਰਹਿਣ ਵਾਲੀ ਕ੍ਰਿਸ਼ਨਾ (62) ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਪਿਛਲੇ ਕੁਝ ਦਿਨਾਂ ਤੋਂ ਇਲਾਜ਼ ਅਧੀਨ ਸੀ, ਜਿਥੇ ਅੱਜ ਉਸ ਨੇ ਦਮ ਤੋੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕਾ ਸ਼ੂਗਰ ਬਲੱਡ ਪ੍ਰੈਸ਼ਰ ਦੀ ਵੀ ਮਰੀਜ਼ ਸੀ। ਜ਼ਿਲ੍ਹੇ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਚੁੱਕੀ ਹੈ। [caption id="attachment_412222" align="aligncenter" width="300"]Coronavirus Punjab : 62-year-old succumbs to coronavirus in Amritsa ਅੰਮ੍ਰਿਤਸਰ 'ਚ ਕੋਰੋਨਾ ਕਰਕੇ 62 ਸਾਲਾ ਔਰਤ ਦੀ ਇਲਾਜ਼ ਦੌਰਾਨ ਹੋਈ ਮੌਤ[/caption] ਦੱਸ ਦੇਈਏ ਕਿ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਅੰਮ੍ਰਿਤਸਰ 'ਚ ਬੀਤੇ ਦਿਨ ਵੀ ਅੰਮ੍ਰਿਤਸਰ 'ਚ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ। ਜ਼ਿਲ੍ਹੇ ਵਿਚ ਕੁੱਲ 650 ਕੋਰੋਨਾ ਪਾਜ਼ੀਟਿਵ ਕੇਸ ਹੋ ਚੁੱਕੇ ਹਨ ਅਤੇ 454 ਸਿਹਤਮੰਦ ਹੋ ਕੇ ਘਰ ਵੀ ਜਾ ਚੁੱਕੇ ਹਨ। ਹੁਣ ਤੱਕ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। -PTCNews


Top News view more...

Latest News view more...