Mon, Apr 29, 2024
Whatsapp

ਕੋਰੋਨਾ ਮਹਾਮਾਰੀ ਪੰਜਾਬੀ ਗਾਇਕਾ 'ਕੌਰ ਬੀ' ਨੂੰ ਕੀਤਾ ਗਿਆ 'ਆਈਸੋਲੇਟ'

Written by  PTC NEWS -- April 10th 2020 07:34 PM
ਕੋਰੋਨਾ ਮਹਾਮਾਰੀ  ਪੰਜਾਬੀ ਗਾਇਕਾ 'ਕੌਰ ਬੀ' ਨੂੰ ਕੀਤਾ ਗਿਆ 'ਆਈਸੋਲੇਟ'

ਕੋਰੋਨਾ ਮਹਾਮਾਰੀ ਪੰਜਾਬੀ ਗਾਇਕਾ 'ਕੌਰ ਬੀ' ਨੂੰ ਕੀਤਾ ਗਿਆ 'ਆਈਸੋਲੇਟ'

ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬੀ ਗਾਇਕਾ 'ਕੌਰ ਬੀ' ਨੂੰ ਉਨ੍ਹਾਂ ਦੇ ਜੱਦੀ ਪਿੰਡ ਨਵਾਂ ਗਾਓਂ ਵਿਖੇ 'ਆਈਸੋਲੇਟ' ਕੀਤਾ ਗਿਆ ਹੈ, ਭਾਵ ਇਕਾਂਤਵਾਸ 'ਚ ਰੱਖਿਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ. ਰਜੇਸ਼ ਕੁਮਾਰ ਨੇ ਦੱਸਿਆ ਕਿ ਕੌਰ ਬੀ 30 ਮਾਰਚ ਨੂੰ ਮੋਹਾਲੀ ਤੋਂ ਆਪਣੇ ਪਿੰਡ ਆਈ ਸੀ। ਜਾਣਕਾਰੀ ਮਿਲਣ 'ਤੇ ਸਿਹਤ ਵਿਭਾਗ ਦੇ ਨੁਮਾਇੰਦੇ ਪੁਲਿਸ ਅਧਿਕਾਰੀਆਂ ਨਾਲ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਕੌਰ ਬੀ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਮੋਹਾਲੀ ਪੰਜਾਬ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ ਜਿੱਥੇ ਹੁਣ ਤੱਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬਲਾਕ ਐਜੂਕੇਟਰ ਹਰਦੀਪ ਜਿੰਦਲ ਨੇ ਇਸ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਕੌਰ ਬੀ ਨੂੰ ਬਿਨਾਂ ਦੱਸੇ ਆਉਣ ਬਾਰੇ ਪੁੱਛਿਆ ਗਿਆ ਤਾ ਕੌਰ ਬੀ ਨੇ ਕਿਹਾ ਕਿ ਉਸ ਨੂੰ ਜੱਦੀ ਘਰ ਵਿਖੇ ਰਹਿਣਾ ਵਧੇਰੇ ਸੁਰੱਖਿਅਤ ਲੱਗ ਰਿਹਾ ਸੀ। ਹਰਦੀਪ ਜਿੰਦਲ ਨੇ ਦੱਸਿਆ ਕਿ ਅੱਜ 55 ਵਿਅਕਤੀ ਇਕਾਂਤਵਾਸ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਹੁਣ ਤੱਕ ਕੋਰੋਨਾ ਮਹਾਮਾਰੀ ਦੇ 151 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਅਤੇ ਇਨ੍ਹਾਂ ਵਿੱਚੋਂ 48 ਮਾਮਲੇ ਇਕੱਲੇ ਮੋਹਾਲੀ ਸ਼ਹਿਰ ਤੋਂ ਹਨ।


Top News view more...

Latest News view more...