Advertisment

Coronavirus: ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ

author-image
Shanker Badra
Updated On
New Update
Coronavirus: ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ
Advertisment
Coronavirus:ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ:ਲੰਡਨ : ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਹੁਣ ਤੱਕ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ। ਹੁਣ ਬ੍ਰਿਟੇਨ ਦੀ ਸਿਹਤ ਮੰਤਰੀ ਨਦੀਨ ਡੌਰਿਸ (Nadine Dorries) ਵੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਈ ਹੈ। ਟੈਸਟ ਪਾਜ਼ੀਟਿਵ ਪਾਏ ਜਾਣ ਮਗਰੋਂ ਉਨ੍ਹਾਂ ਨੇ ਆਪਣੇ ਆਪ ਨੂੰ ਸਾਰਿਆਂ ਤੋਂ ਇਕੱਲਿਆਂ ਕਰ ਲਿਆ ਹੈ ਤੇ ਇਕ ਕਮਰੇ 'ਚ ਬੰਦ ਕਰ ਲਿਆ ਹੈ। Coronavirus: UK Health minister Nadine Dorries tests positive with coronavirus Coronavirus:ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ,ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ ਨਦੀਨ ਡੌਰਿਸਬ੍ਰਿਟੇਨ ਵਿਚ ਕੋਰੋਨਾ ਤੋਂ ਲਾਗ ਲੱਗਣ ਵਾਲੀ ਪਹਿਲੀ ਸੰਸਦ ਮੈਂਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਬਿਆਨ ਵਿੱਚ ਉਸਨੇ ਕਿਹਾ, “ਟੈਸਟ ਪਾਜ਼ੀਟਿਵ ਤੋਂ ਬਾਅਦ ਮੈਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਲੈ ਰਹੀ ਹਾਂ। ਮੈਂ ਆਪਣੇ ਆਪ ਨੂੰ ਪਰਿਵਾਰ ਤੋਂ ਅਲੱਗ ਕਰ ਲਿਆ ਹੈ ਅਤੇ ਇੱਕ ਵੱਖਰੇ ਕਮਰੇ ਵਿੱਚ ਰਹਿ ਰਹੀ ਹਾਂ।
Advertisment
Coronavirus: UK Health minister Nadine Dorries tests positive with coronavirus Coronavirus:ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ,ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ ਉਸਨੇ ਕਿਹਾ, 'ਇੰਗਲੈਂਡ ਦਾ ਸਿਹਤ ਵਿਭਾਗ ਉਨ੍ਹਾਂ ਸਾਰੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੈਨੂੰ ਮਿਲੇ ਹਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੇਰਾ ਵਿਭਾਗ ਅਤੇ ਮੇਰਾ ਦਫਤਰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਜਾਵੇਗਾ। Coronavirus: UK Health minister Nadine Dorries tests positive with coronavirus Coronavirus:ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ,ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਕਾਨੂੰਨੀ ਪ੍ਰਬੰਧਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਨ ਵਾਲੀ ਨਦੀਨ ਡੌਰਿਸ ਬ੍ਰਿਟੇਨ ਦੀ ਪਹਿਲੀ ਰਾਜਨੇਤਾ ਹੈ, ਜਿਸਨੂੰ ਕੋਰੋਨਾ ਵਾਇਰਸ ਹੋਇਆ ਹੈ। ਇਸਦੇ ਨਾਲ ਹੀ ਚਿੰਤਾ ਵਧ ਗਈ ਹੈ ਕਿ ਇਸ ਦੌਰਾਨ ਉਹ ਜਿਨ੍ਹਾਂ ਲੋਕਾਂ ਨੂੰ ਉਸਦੀ ਮੁਲਾਕਾਤ ਹੋਈ ਸੀ,ਉਨ੍ਹਾਂ ਤੱਕ ਤਾਂ ਨੀ ਕੋਰੋਨਾ ਨਹੀਂ ਪਹੁੰਚਿਆ। ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾਂ ਵਿੱਚ ਉਹ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਮੇਤ ਸੈਂਕੜੇ ਲੋਕਾਂ ਦੇ ਸੰਪਰਕ ਵਿੱਚ ਆਈ ਹੈ। Coronavirus: UK Health minister Nadine Dorries tests positive with coronavirus Coronavirus:ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ,ਖ਼ੁਦ ਨੂੰ ਕਮਰੇ ਵਿੱਚ ਕੀਤਾ ਬੰਦ ਦੱਸ ਦੇਈਏ ਕਿ ਹੁਣ ਤੱਕ ਬ੍ਰਿਟੇਨ ਵਿੱਚ ਕੋਰੋਨਾ ਦੇ 26,000 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨਾਂ ਵਿੱਚੋਂ ਸੰਕਰਮਣ ਦੇ 373 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਾਇਰਸ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਐਨਐਚਐਸ ਇੰਗਲੈਂਡ ਨੇ ਕਿਹਾ ਕਿ ਸੰਕਰਮਿਤ ਲੋਕਾਂ ਦੇ ਇਲਾਜ ਲਈ ਵਧੇਰੇ ਪ੍ਰਬੰਧ ਕੀਤੇ ਜਾ ਰਹੇ ਹਨ। -PTCNews-
latest-news india-latest-news news-in-punjabi news-in-punjab coronavirus-%e0%a5%a4-uk-health-minister-%e0%a5%a4-nadine-dorries-%e0%a5%a4-coronavirus-britain
Advertisment

Stay updated with the latest news headlines.

Follow us:
Advertisment