Sun, Apr 28, 2024
Whatsapp

ਛੁੱਟੀ ਵਾਲੇ ਦਿਨ ਵਪਾਰਕ ਇਮਾਰਤਾਂ 'ਤੇ ਨਿਗਮ ਨੇ ਕੀਤੀ ਕਾਰਵਾਈ, 3 ਇਮਾਰਤਾਂ ਨੂੰ ਢਾਹੁਣ ਦੇ ਦਿੱਤੇ ਹੁਕਮ

Written by  Riya Bawa -- August 06th 2022 07:40 PM -- Updated: August 06th 2022 07:43 PM
ਛੁੱਟੀ ਵਾਲੇ ਦਿਨ ਵਪਾਰਕ ਇਮਾਰਤਾਂ 'ਤੇ ਨਿਗਮ ਨੇ ਕੀਤੀ ਕਾਰਵਾਈ, 3 ਇਮਾਰਤਾਂ ਨੂੰ ਢਾਹੁਣ ਦੇ ਦਿੱਤੇ ਹੁਕਮ

ਛੁੱਟੀ ਵਾਲੇ ਦਿਨ ਵਪਾਰਕ ਇਮਾਰਤਾਂ 'ਤੇ ਨਿਗਮ ਨੇ ਕੀਤੀ ਕਾਰਵਾਈ, 3 ਇਮਾਰਤਾਂ ਨੂੰ ਢਾਹੁਣ ਦੇ ਦਿੱਤੇ ਹੁਕਮ

ਪਟਿਆਲਾ: ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ.) ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਫੀਲਡ ਵਿੱਚ ਉਤਾਰਿਆ। ਕਿਉਂਕਿ ਜ਼ਿਆਦਾਤਰ ਲੋਕ ਛੁੱਟੀ ਦਾ ਫਾਇਦਾ ਉਠਾ ਕੇ ਨਾਜਾਇਜ਼ ਉਸਾਰੀਆਂ ਦੀ ਰਫ਼ਤਾਰ ਵਧਾ ਦਿੰਦੇ ਹਨ, ਇਸੇ ਕਾਰਨ ਫੀਲਡ ਵਿੱਚ ਉਤਰੇ ਬਿਲਡਿੰਗ ਇੰਸਪੈਕਟਰਾਂ ਨੇ ਪਹਿਲਾਂ ਤੋਂ ਤਿਆਰ ਇਕ ਸੂਚੀ ਤੇ ਕੰਮ ਕਰਦਿਆਂ 21 ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ। ਨਾਲ ਹੀ ਪਹਿਲਾਂ ਤੋਂ ਸੀਲ ਤਿੰਨ ਕਾਰੋਬਾਰੀ ਇਮਾਰਤਾਂ ਵਿੱਚ ਚਲ ਰਹੇ ਨਿਰਮਾਣ ਤੇ ਸਖਤ ਫੈਸਲਾ ਲੈਂਦਿਆਂ ਫੌਜਦਾਰੀ ਮੁਕਦਮਾਂ ਦਰਜ ਕਰਨ ਦੇ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਤਿੰਨ ਕਾਰੋਬਾਰੀ ਇਮਾਰਤਾਂ ਨੂੰ ਢਾਉਣ ਦੇ ਹੁਕਮ ਨਿਗਮ ਕਮਿਸ਼ਨਰ ਵਜੋਂ ਜਾਰੀ ਕਰ ਦਿੱਤੇ ਗਏ। ਛੁੱਟੀ ਵਾਲੇ ਦਿਨ 27 ਵਪਾਰਕ ਇਮਾਰਤਾਂ 'ਤੇ ਨਿਗਮ ਨੇ ਕੀਤੀ ਕਾਰਵਾਈ, 3 ਇਮਾਰਤਾਂ ਨੂੰ ਢਾਹੁਣ ਦੇ ਦਿੱਤੇ ਹੁਕਮ ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਡਿੰਗ ਬਾਇਲਾਜ ਦੀ ਅਣਦੇਖੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਛੁੱਟੀ ਵਾਲੇ ਦਿਨ ਗੁਪਤ ਤਰੀਕੇ ਨਾਲ ਉਸਾਰੀ ਦੇ ਕੰਮ ਦੀ ਰਫ਼ਤਾਰ ਨੂੰ ਵਧਾ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਸ਼ਨੀਵਾਰ ਨੂੰ ਨਿਗਮ ਵਿੱਚ ਬਿਲਡਿੰਗ ਬ੍ਰਾਂਚ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਦੀ ਪ੍ਰਧਾਨਗੀ ਹੇਠ ਬਿਲਡਿੰਗ ਇੰਸਪੈਕਟਰਾਂ ਨੂੰ ਫੀਲਡ ਵਿੱਚ ਉਤਾਰਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਸੰਯੁਕਤ ਕਮਿਸ਼ਨਰ ਦੀ ਤਰਫੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਗੈਰ-ਕਾਨੂੰਨੀ ਤੌਰ 'ਤੇ ਬਣੀਆਂ ਇਮਾਰਤਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਇਸੇ ਸੂਚੀ ਤੇ ਅਧਾਰ ਤੇ ਬਿਲਡਿੰਗ ਬ੍ਰਾਂਚ ਨੇ ਸ਼ਨੀਵਾਰ ਦੇਰ ਸ਼ਾਮ ਤੱਕ 21 ਕਮਰਸ਼ਿਅਲ ਇਮਾਰਤਾਂ ਨੂੰ ਸੀਲ ਕਰ ਦਿੱਤਾ। ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਦੱਸਿਆ ਕਿ ਲੋਅਰ ਮਾਲ ਰੋਡ, ਨਗਰ ਨਿਗਮ ਦਫ਼ਤਰ ਦੇ ਸਾਹਮਣੇ, ਸਨੌਰੀ ਅੱਡਾ, ਘਲੌੜੀ ਗੇਟ, ਤੇਜਬਾਗ ਕਲੋਨੀ, ਇਨਕਮ ਟੈਕਸ ਰੋਡ, ਭੁਪਿੰਦਰਾ ਰੋਡ, ਕੋਲੰਬੀਆ ਏਸ਼ੀਆ ਦੇ ਪਿਛੇ 95 ਫੁੱਟ ਰੋਡ, ਝਿਲ ਰੋਡ, ਤ੍ਰਿਪੜੀ ਟਾਊਨ, ਤ੍ਰਿਪੜੀ ਟਾਊਨ ਦੀ ਮੜਿਆਂ ਰੋਡ ਨੇੜੇ ਵਪਾਰਕ ਇਮਾਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤ੍ਰਿਪੜੀ ਟਾਊਨ ਦੀਆਂ ਦੋ ਦੁਕਾਨਾਂ ਅਤੇ ਆਬਕਾਰੀ ਦਫ਼ਤਰ ਨੇੜੇ ਸਥਿਤ ਇੱਕ ਸ਼ੋਅਰੂਮ ਦੇ ਮਾਲਕ ਖ਼ਿਲਾਫ਼ ਸੀਲ ਕੀਤੀ ਇਮਾਰਤ ਵਿੱਚ ਉਸਾਰੀ ਦਾ ਕੰਮ ਕਰਵਾਉਣ ਦੇ ਦੋਸ਼ ਹੇਠ ਫ਼ੌਜਦਾਰੀ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਨੇ ਸ਼ਨੀਵਾਰ ਨੂੰ ਤਿੰਨ ਵਪਾਰਕ ਇਮਾਰਤਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ। ਛੁੱਟੀ ਵਾਲੇ ਦਿਨ 27 ਵਪਾਰਕ ਇਮਾਰਤਾਂ 'ਤੇ ਨਿਗਮ ਨੇ ਕੀਤੀ ਕਾਰਵਾਈ, 3 ਇਮਾਰਤਾਂ ਨੂੰ ਢਾਹੁਣ ਦੇ ਦਿੱਤੇ ਹੁਕਮ ਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਇਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜ ਲਈ ਸ਼ਾਰਟਕੱਟ ਲੈਣ ਦੀ ਗਲਤੀ ਨਾ ਕਰੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਰੂਪ ਵਿੱਚ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਕਰੇਗਾ, ਉਸ ਨੂੰ ਨਿਰਧਾਰਤ ਨਿਯਮਾਂ ਤਹਿਤ ਸਜ਼ਾ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਜਿਸ ਕਿਸੇ ਨੇ ਵੀ ਘਰੇਲੂ ਜਾਂ ਵਪਾਰਕ ਇਮਾਰਤ ਦੀ ਉਸਾਰੀ ਕਰਨੀ ਹੈ, ਉਸ ਨੂੰ ਨਿਯਮਾਂ ਅਨੁਸਾਰ ਨਿਗਮ ਤੋਂ ਆਪਣਾ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਨਕਸ਼ਾ ਅਪਲਾਈ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਉਸਾਰੀ ਦਾ ਕੰਮ ਸ਼ੁਰੂ ਕਰਨ ਦੀ ਗਲਤੀ ਨਾ ਕਰੇ। ਜੋ ਵੀ ਮਕਾਨ ਦਾ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਬਿਲਡਿੰਗ ਬਣਾ ਕੇ ਨਿਗਮ ਨੂੰ ਮਾਲੀ ਨੁਕਸਾਨ ਪਹੁੰਚਾਏਗਾ, ਹੁਣ ਉਸ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਜਾਵੇਗਾ। (ਗਗਨ ਆਹੂਜਾ ਦੀ ਰਿਪੋਰਟ) -PTC News


Top News view more...

Latest News view more...