ਦੇਸ਼

ਅਧਿਐਨ 'ਚ ਹੋਇਆ ਵੱਡਾ ਖੁਲਾਸਾ- 2 ਤੋਂ 18 ਸਾਲ ਦੇ ਬੱਚਿਆਂ ਲਈ 'Covaxin' ਹੈ ਸੁਰੱਖਿਅਤ

By Riya Bawa -- December 31, 2021 11:50 am -- Updated:December 31, 2021 2:16 pm

Covaxin vaccine in children: ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਇਸ ਵਿਚਕਾਰ ਹੁਣ ਕੋਰੋਨਾ ਤੋਂ ਬਚਨ ਲਈ ਬੱਚਿਆਂ ਨੂੰ ਵੀ ਵੈਕਸੀਨ ਲਗਾਈ ਜਾਵੇਗੀ। ਦੇਸ਼ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਣ ਵਾਲਾ ਹੈ। ਇਸ ਦੇ ਲਈ 'ਕੋਵਿਨ' ਪੋਰਟਲ 'ਤੇ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋਵੇਗੀ। 3 ਜਨਵਰੀ ਤੋਂ ਬੱਚਿਆਂ ਦਾ ਕੋਵਿਡ-19 ਵਿਰੋਧੀ ਟੀਕਾਕਰਨ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਇਸ ਦੌਰਾਨ ਹੁਣ ਭਾਰਤ ਬਾਇਓਟੈਕ ਦੇ ਟੀਕੇ ਦਾ 2-18 ਸਾਲ ਦੇ ਬੱਚੇ 'ਤੇ ਟੈਸਟ ਕੀਤਾ ਗਿਆ, ਜਿਸ ਵਿੱਚ ਇਹ ਸੁਰੱਖਿਅਤ ਅਤੇ ਇਮਿਊਨੋਜਨਿਕ ਪਾਇਆ ਗਿਆ ਜਿਸ 'ਚ ਇਸ ਟੀਕੇ ਦੇ ਫੇਜ਼ 2 ਅਤੇ ਫੇਜ਼ 3, ਓਪਨ-ਲੇਬਲ,ਮਲਟੀ-ਸੈਂਟਰ ਅਧਿਐਨ 2 ਵਿੱਚ ਸਿਹਤਮੰਦ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਵੈਕਸੀਨ ਦੀ ਸੁਰੱਖਿਆ, ਰੈਕਟਗੇਨੀਸਿਟੀ ਅਤੇ ਇਮਯੂਨੋਜੇਂਸਿਟੀ ਸਮਰੱਥਾ ਦਾ ਮੁਲਾਂਕਣ ਕਰਨ ਲਈ ਕੀਤੇ ਗਏ ਸੀ, ਜਿਸ ਵਿੱਚ ਇਹ ਬੱਚਿਆਂ ਲਈ ਸੁਰੱਖਿਅਤ, ਚੰਗੀ ਤਰ੍ਹਾਂ ਬਰਦਾਸ਼ਤ ਕਰਨ ਲਾਈਕ ਅਤੇ ਇਮਯੂਨੋਜਨਿਕ ਸਾਬਤ ਹੋਇਆ।

Covaxin for children will take some more time for final approval: Sources

ਭਾਰਤ ਬਾਇਓਟੈਕ ਨੇ ਕਿਹਾ ਕਿ ਕੰਪਨੀ ਨੇ ਦੂਜੇ ਅਤੇ ਤੀਜੇ ਪੜਾਅ ਵਿੱਚ ਕਈ ਕੇਂਦਰਾਂ 'ਤੇ ਓਪਨ-ਲੇਬਲ ਟਰਾਇਲ ਕੀਤੇ ਹਨ। ਇਸ ਵਿੱਚ, ਕੋਵੈਕਸੀਨ ਦੀ ਸੁਰੱਖਿਆ, ਪ੍ਰਤੀਕ੍ਰਿਆ ਅਤੇ ਇਮਯੂਨੋਜਨਿਕਤਾ ਲਈ 2-18 ਸਾਲ ਦੀ ਉਮਰ ਦੇ ਸਿਹਤਮੰਦ ਬੱਚਿਆਂ 'ਤੇ ਇੱਕ ਟ੍ਰਾਇਲ ਕੀਤਾ ਗਿਆ ਸੀ। ਕ੍ਰਿਸ਼ਨਾ ਏਲਾ, ਐਮਡੀ ਅਤੇ ਚੇਅਰਮੈਨ, ਭਾਰਤ ਬਾਇਓਟੈਕ ਨੇ ਕਿਹਾ, "ਬੱਚਿਆਂ ਵਿੱਚ ਕੋਵੈਕਸੀਨ ਟਰਾਇਲ ਦੇ ਨਤੀਜੇ ਬਹੁਤ ਉਤਸ਼ਾਹਜਨਕ ਹਨ।

Bharat Biotech’s COVAXIN gets go-ahead for children above 2 years of age

ਬੱਚਿਆਂ ਵਿੱਚ ਵੈਕਸੀਨ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਸਾਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ Covaxin ਬੱਚਿਆਂ ਲਈ ਸੁਰੱਖਿਅਤ ਅਤੇ ਇਮਯੂਨੋਸਪਰੈਸਿਵ ਸਾਬਤ ਹੋਈ ਹੈ। ਅਸੀਂ ਹੁਣ ਬਾਲਗਾਂ ਅਤੇ ਬੱਚਿਆਂ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵੀ COVID ਵੈਕਸੀਨ ਵਿਕਸਿਤ ਕਰਨ ਦਾ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ।

ਗੌਰਤਲਬ ਹੈ ਕਿ ਹਾਲ ਹੀ ਵਿੱਚ, 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਭਾਰਤ ਬਾਇਓਟੈਕ ਦੇ 'COVAXIN' ਨੂੰ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਦੁਆਰਾ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ 3 ਜਨਵਰੀ ਤੋਂ ਸ਼ੁਰੂ ਹੋ ਕੇ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਵਿੱਚ ਸਿਰਫ਼ ਕੋਵੈਕਸੀਨ ਹੀ ਦਿੱਤੀ ਜਾਵੇਗੀ। COVAXIN ਭਾਰਤ ਬਾਇਓਟੈਕ ਅਤੇ ICMR ਵਲੋਂ ਵਿਕਸਿਤ ਹੈ। ਇਹ ਕੋਰੋਨਾ ਦਾ ਪਹਿਲਾ ਸਵਦੇਸ਼ੀ ਟੀਕਾ ਹੈ।

-PTC News

  • Share