ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤਿਆ ਵਿਅਕਤੀ ਕੋਰੋਨਾ ਪੌਜ਼ਟਿਵ
ਇਹ ਵਿਅਕਤੀ 21 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਵਾਪਸ ਆਇਆ ਸੀ। ਉਹ ਹੋਮ ਕੁਆਰੰਟੀਨ ਵਿੱਚ ਸੀ। ਹਾਲਾਂਕਿ ਪ੍ਰੋਟੋਕੋਲ ਦੇ ਅਨੁਸਾਰ ਏਅਰਪੋਰਟ 'ਤੇ ਪਹੁੰਚਣ 'ਤੇ ਉਸਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ, ਪਰ ਇਸ ਦੌਰਾਨ ਰਿਪੋਰਟ ਨੈਗੇਟਿਵ ਆਈ ਸੀ। ਸੋਮਵਾਰ ਨੂੰ ਉਸ ਦਾ ਟੈਸਟ ਦੁਬਾਰਾ ਕੀਤਾ ਗਿਆ, ਜੋ ਪੌਜ਼ੀਟਿਵ ਆਈ ਹੈ।
ਚੰਡੀਗੜ੍ਹ ਸਿਹਤ ਅਧਿਕਾਰੀਆਂ ਦੇ ਅਨੁਸਾਰ, ਮਰੀਜ਼ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।
-PTC News