#COVID19: ਕੇਂਦਰੀ ਕੈਬਨਿਟ ਦਾ ਵੱਡਾ ਫੈਸਲਾ, ਰਾਸ਼ਟਰਪਤੀ, PM ,ਰਾਜਪਾਲ ਸਮੇਤ ਸਾਰੇ ਸੰਸਦ ਮੈਂਬਰਾਂਦੀ ਕੱਟੀ ਜਾਵੇਗੀ ਐਨੀ ਸੈਲਰੀ 

By Shanker Badra - April 06, 2020 8:04 pm

#COVID19:ਕੇਂਦਰੀ ਕੈਬਨਿਟ ਦਾ ਵੱਡਾ ਫੈਸਲਾ, ਰਾਸ਼ਟਰਪਤੀ, PM ,ਰਾਜਪਾਲ ਸਮੇਤ ਸਾਰੇ ਸੰਸਦ ਮੈਂਬਰਾਂਦੀ ਕੱਟੀ ਜਾਵੇਗੀ ਐਨੀ ਸੈਲਰੀ :ਪ੍ਰਕਾਸ਼ ਜਾਵੇਡਕਰ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਬਹੁਤ ਸਾਰੇ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਇਸ ਨੂੰ ਲੈ ਕੇ ਸੋਮਵਾਰ ਨੂੰ ਯਾਨੀ ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ ਹੈ। ਇਸ ਤਹਿਤ ਐੱਮਪੀ ਫੰਡ ਨੂੰ 2 ਸਾਲ ਲਈ ਟਾਲ ਦਿੱਤਾ ਗਿਆ, ਉੱਥੇ ਰਾਸ਼ਟਰਪਤੀ, ਉੱਪਰਾਸ਼ਟਰਪਤੀ,ਪੀਐਮ ,ਰਾਜਪਾਲ ਸਮੇਤ ਤਮਾਮ ਸੰਸਦ ਮੈਂਬਰਾਂ ਨੇ ਵੀ ਆਪਣੇ ਸੈਲਰੀ ਦਾ 30 ਫੀਸਦੀ ਯੋਗਦਾਨ ਦੇਣ ਦਾ ਫੈਸਲਾ ਕੀਤਾ ਹੈ।

ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸੰਸਦ ਮੈਂਬਰਾਂ ਦੀ ਤਨਖਾਹ 30 ਫ਼ੀਸਦ ਘੱਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕੈਬਨਿਟ ਮੰਤਰੀਆਂ ਦੀ ਤਨਖਾਹ ਵਿੱਚ ਵੀ ਕਟੌਤੀ ਕੀਤੀ ਜਾਵੇਗੀ। ਇਹ ਕਟੌਤੀ ਪੂਰੇ ਇੱਕ ਸਾਲ ਲਈ ਹੋਵੇਗੀ। ਇਹ ਪੈਸਾ ਭਾਰਤ ਦੇ ਇੱਕਤਰ ਫੰਡ 'ਤੇ ਜਾਵੇਗਾ।

ਇਸ ਦੌਰਾਨ ਸੰਸਦ ਮੈਂਬਰਾਂ ਤੋਂ ਇਲਾਵਾ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਰਾਜਪਾਲ ਵੀ ਘੱਟ ਤਨਖਾਹ ਲੈਣਗੇ। ਹਾਲਾਂਕਿ ਇਹ ਕਟੌਤੀ ਉਨ੍ਹਾਂ ਦੀ ਆਪਣੀ ਮਰਜ਼ੀ ਨਾਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐਮਪੀ ਫੰਡ ਨੂੰ 2 ਸਾਲਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪੈਸਾ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਵਰਤਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਭਾਰਤ ਵਿਚ ਕੋਵਿਡ 19 ਦੇ ਮਾੜੇ ਪ੍ਰਭਾਵਾਂ ਨੂੰ ਪ੍ਰਬੰਧਿਤ ਦੇ ਲਈ 2020-2021 ਅਤੇ 2021-2022 ਦੇ ਲਈ ਸੰਸਦ ਮੈਂਬਰਾਂ ਨੂੰ ਮਿਲਣ ਵਾਲੇ MPLAD ਦੇ ਫੰਡਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ।  2 ਸਾਲ ਲਈ MPLAD ਫੰਡ ਦੇ 7900 ਕਰੋੜ ਰੁਪਏ ਭਾਰਤ ਦੀ ਸੰਚਿਤ ਨਿਧੀ 'ਚ ਕੀਤਾ ਜਾਵੇਗਾ।'
-PTCNews

adv-img
adv-img