Sat, Apr 27, 2024
Whatsapp

ਮੋਗਾ 'ਚ ਲੁਟੇਰੇ ਚੁਸਤ ਤੇ ਪੁਲਿਸ ਸੁਸਤ; ਆਏ ਦਿਨ ਹੋ ਰਹੀਆਂ ਵੱਡੀਆਂ ਵਾਰਦਾਤਾਂ

Written by  Jasmeet Singh -- March 05th 2022 07:59 PM
ਮੋਗਾ 'ਚ ਲੁਟੇਰੇ ਚੁਸਤ ਤੇ ਪੁਲਿਸ ਸੁਸਤ; ਆਏ ਦਿਨ ਹੋ ਰਹੀਆਂ ਵੱਡੀਆਂ ਵਾਰਦਾਤਾਂ

ਮੋਗਾ 'ਚ ਲੁਟੇਰੇ ਚੁਸਤ ਤੇ ਪੁਲਿਸ ਸੁਸਤ; ਆਏ ਦਿਨ ਹੋ ਰਹੀਆਂ ਵੱਡੀਆਂ ਵਾਰਦਾਤਾਂ

ਮੋਗਾ: ਮੋਗਾ ਜ਼ਿਲ੍ਹੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਏ ਦਿਨ ਏਨੀਆਂ ਹੋ ਰਹੀਆਂ ਹਨ ਕਿ ਲੁੱਟਾਂ ਖੋਹਾਂ ਕਰਨ ਵਾਲਿਆਂ ਵੱਲੋਂ ਇੱਕ ਤੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿੱਥੇ ਇਨ੍ਹਾਂ ਲੁਟੇਰਿਆਂ ਵੱਲੋਂ ਕੁਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਮੱਲੇਆਣਾ ਵਿੱਚ ਇਡਸਿੰਡ ਬੈਂਕ ਵਿਚੋਂ 3 ਲੱਖ 66 ਹਜ਼ਾਰ ਰੁਪਏ ਤੋਂ ਇਲਾਵਾ ਗਾਰਡ ਕੋਲੋਂ ਰਾਈਫਲ ਤੇ ਚਾਰ ਕਾਰਤੂਸ ਲੁੱਟਣ ਦੀ ਵਾਰਦਾਤ ਟ੍ਰੇਸ ਨਹੀਂ ਹੋ ਪਾਈ ਸੀ। ਉੱਥੇ ਹੀ ਅੱਜ ਪਿੰਡ ਹਿੰਮਤਪੁਰਾ ਨਜ਼ਦੀਕ ਪੰਪ ਦੇ ਕਾਮਿਆਂ ਕੋਲੋਂ 3 ਲੱਖ 65 ਦੀ ਨਕਦੀ ਖੋਹ ਕੇ ਲੁਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਪੜ੍ਹੋ: ਖ਼ਾਕੀ ਇੱਕ ਵਾਰ ਫ਼ਿਰ ਤੋਂ ਦਾਗਦਾਰ; ਰਿਸ਼ਵਤ ਲੈ ਮੁਲਜ਼ਮਾਂ ਨੂੰ ਛੱਡਿਆ ਮੌਕੇ 'ਤੇ ਪੁੱਜੇ ਸੀਨੀਅਰ ਪੁਲੀਸ ਅਧਿਕਾਰੀ ਮੁਹੰਮਦ ਸਰਫਰੋਜ ਆਲਮ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਪੰਪ ਉੱਤੇ ਕੰਮ ਕਰਨ ਵਾਲੇ ਦੋਵੇਂ ਕਾਮਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉੱਥੇ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਝਪਟਮਾਰਾਂ ਦਾ ਸ਼ਿਕਾਰ ਹੋਈਆਂ ਬਜ਼ੁਰਗ ਮਹਿਲਾਵਾਂ ਵਿੱਚੋਂ ਇੱਕ ਮਹਿਲਾ ਮਮਤਾ ਨੇ ਪੀਟੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚੋਂ ਕਿਸੇ ਸਮਾਗਮ ਤੋਂ ਘਰ ਵਾਪਸ ਆ ਰਹੀ ਸੀ ਤੇ ਜਦੋਂ ਘਰ ਦੇ ਨਜ਼ਦੀਕ ਪੁੱਜੀ ਤਾਂ ਉਹਦੇ ਪਿੱਛੇ ਤੋਂ ਆ ਕੇ ਇਕ ਨੌਜਵਾਨ ਨੇ ਅੱਖਾਂ ਢੱਕ ਲਈਆਂ ਅਤੇ ਬਾਅਦ ਵਿੱਚ ਵਾਲੀਆਂ ਲਾਹ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਸਾਨੂੰ ਆਸ ਹੈ ਕਿ ਪੁਲਿਸ ਸਾਡੇ ਇਸ ਮਾਮਲੇ ਨੂੰ ਸੁਲਝਾ ਕੇ ਇਨ੍ਹਾਂ ਝਪਟਮਾਰਾਂ ਨੂੰ ਜ਼ਰੂਰ ਕਾਬੂ ਕਰੇਗੀ। ਮੋਗਾ ਸ਼ਹਿਰ ਅੰਦਰ ਰੋਜ਼ਾਨਾ ਇਕ ਤੋਂ ਦੋ ਬਜ਼ੁਰਗ ਮਹਿਲਾਵਾਂ ਦੀਆਂ ਕੰਨਾਂ ਦੀਆਂ ਵਾਲੀਆਂ ਲਾਹੁਣ ਦੀਆਂ ਵਾਰਦਾਤਾਂ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਇਕ ਹਫਤੇ ਤੋਂ ਲਗਾਤਾਰ ਰੋਜ਼ਾਨਾ ਬਜ਼ੁਰਗ ਮਹਿਲਾਵਾਂ ਦੀਆਂ ਜਿੱਥੇ ਵਾਲੀਆਂ ਲਾਈਆਂ ਜਾਂਦੀਆਂ ਹਨ ਉੱਥੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁਰਸੀਆਂ ਤੋਂ ਵੀ ਹੇਠਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਵਾਲੀਆਂ ਲਾ ਕੇ ਲੁਟੇਰੇ ਰਫ਼ੂਚੱਕਰ ਹੋ ਜਾਂਦੇ ਹਨ। ਇਹ ਵੀ ਪੜ੍ਹੋ: 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ: ਜ਼ਿਲ੍ਹਾ ਚੋਣ ਅਧਿਕਾਰੀ ਥਾਣਾ ਸਿਟੀ ਦੋ ਵਿੱਚ ਤਾਇਨਾਤ ਲਛਮਣ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਮੋਟਰਸਾਈਕਲ ਤੇ ਸਵਾਰ ਲੁਟੇਰੇ ਬਜ਼ੁਰਗ ਮਹਿਲਾਵਾਂ ਨੂੰ ਇਕੱਲਿਆਂ ਦੇਖ ਕੇ ਉਨ੍ਹਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਜਾਂਦੇ ਹਨ ਪਰ ਉਨ੍ਹਾਂ ਆਪਣੇ ਗੁਪਤ ਸੂਤਰਾਂ ਦੇ ਆਧਾਰ ਤੇ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਅਤੇ ਕੁਝ ਕੁ ਕੇਸਾਂ ਦੀ ਰਿਕਵਰੀ ਹੋ ਗਈ ਹੈ ਅਤੇ ਇਕ ਦੋ ਦਿਨਾਂ 'ਚ ਬਾਕੀ ਰਿਕਵਰੀ ਵੀ ਕਰ ਲਈ ਜਾਵੇਗੀ। - ਰਿਪੋਰਟਰ ਸਰਬਜੀਤ ਰੌਲੀ ਦੇ ਸਹਿਯੋਗ ਨਾਲ  -PTC News


Top News view more...

Latest News view more...