Fri, Dec 26, 2025
Whatsapp

ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ

Reported by:  PTC News Desk  Edited by:  Jashan A -- May 14th 2019 04:01 PM
ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ

ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ

ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ,ਸ੍ਰੀਨਗਰ: ਸ੍ਰੀਨਗਰ 'ਚ ਤਾਇਨਾਤ CRPF ਦੀ 49ਵੀਂ ਬਟਾਲੀਅਨ ਦੇ ਹਵਲਦਾਰ ਇਕਬਾਲ ਸਿੰਘ ਉਸ ਕਾਫ਼ਿਲੇ ਦਾ ਹਿੱਸਾ ਸੀ, ਜਿਸ 'ਤੇ 14 ਫਰਵਰੀ ਯਾਨੀ ਕਿ ਮੁਹੱਬਤ ਦਿਨ ਪੁਲਵਾਮਾ 'ਚ ਅੱਤਵਾਦੀ ਹਮਲਾ ਹੋਇਆ ਸੀ।

ਹੋਰ ਪੜ੍ਹੋ:ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !! ਜਿਸ ਦੌਰਾਨ CRPF ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਇਕਬਾਲ ਸਿੰਘ ਵੀ ਸੀਆਰਪੀਐਫ 'ਚ ਡਰਾਈਵਰ ਹਨ। ਪੁਲਵਾਮਾ ਹਮਲੇ ਤੋਂ ਬਾਅਦ ਉਹਨਾਂ ਨੇ ਕਈ ਜਵਾਨਾਂ ਨੂੰ ਹਸਪਤਾਲ ਪਹੁੰਚਾ ਕੇ ਉਹਨਾਂ ਦੀਆਂ ਜਾਨਾ ਬਚਾਈਆਂ ਸਨ। ਇੱਕ ਵਾਰ ਫਿਰ ਇਕਬਾਲ ਸਿੰਘ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨਾਲ ਉਹਨਾਂ ਦੇ ਇਨਸਾਨੀਅਤ ਦੇ ਜਜ਼ਬੇ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਦਰਅਸਲ ਪਿਛਲੇ ਦਿਨੀਂ ਉਹ ਆਪਣੀ ਡਿਊਟੀ 'ਤੇ ਤਾਇਨਾਤ ਸਨ ਅਤੇ ਲੰਚ ਸਮੇਂ ਉਹ ਆਪਣਾ ਖਾਣਾ ਗੱਡੀ 'ਚ ਬੈਠ ਕੇ ਖਾਂਦੇ ਹਨ, ਪਰ ਉਸ ਦਿਨ ਉਹਨਾਂ ਬਾਹਰ ਦੇਖਿਆ ਕਿ ਇੱਕ ਬੱਚਾ ਬਾਹਰ ਭੁੱਖਾ ਬੈਠਾ ਹੈ। ਹੋਰ ਪੜ੍ਹੋ:ਵਿਪਾਸਨਾ ਇੰਸਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਨੂੰ ਕੀਤਾ ਇਨਕਾਰ ਜਿਸ ਨੂੰ ਦੇਖ ਕੇ ਉਹਨਾਂ ਤੋਂ ਰਿਹਾ ਨਹੀਂ ਗਿਆ ਤੇ ਆਪਣਾ ਖਾਣਾ ਬੱਚੇ ਨੂੰ ਦੇ ਦਿੱਤਾ। ਬੱਚੇ ਦੇ ਅਪਾਹਜ ਹੋਣ ਕਾਰਨ ਉਸ ਨੂੰ ਖਾਣਾ ਖਾਧਾ ਨਹੀਂ ਜਾ ਰਿਹਾ ਸੀ, ਜਿਸ ਤੋਂ ਬਾਅਦ ਇਕਬਾਲ ਸਿੰਘ ਨੇ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ। ਜਿਸ ਨੂੰ ਦੇਖ ਕਿਸੇ ਉਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। -PTC News

Top News view more...

Latest News view more...

PTC NETWORK
PTC NETWORK