Sun, Apr 28, 2024
Whatsapp

300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਕਿਸਾਨ ਧਰਨੇ 'ਚ ਪਹੁੰਚੀ ਭੈਣ -ਭਰਾ ਦੀ ਜੋੜੀ

Written by  Shanker Badra -- December 26th 2020 03:01 PM -- Updated: December 26th 2020 03:03 PM
300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਕਿਸਾਨ ਧਰਨੇ 'ਚ ਪਹੁੰਚੀ ਭੈਣ -ਭਰਾ ਦੀ ਜੋੜੀ

300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਕਿਸਾਨ ਧਰਨੇ 'ਚ ਪਹੁੰਚੀ ਭੈਣ -ਭਰਾ ਦੀ ਜੋੜੀ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਸਰਹੱਦਾਂ 'ਤੇ ਬੈਠੇ ਕਿਸਾਨਾਂ ਦਾ ਅੱਜ 31ਵਾਂ ਦਿਨ ਹੈ। ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦੇਸ਼ ਭਰ 'ਚੋਂ ਨੌਜਵਾਨ , ਬਜ਼ੁਰਗ ਅਤੇ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹਨ। [caption id="attachment_461090" align="aligncenter" width="300"]Cyclist Baljeet Kaur: brothers and sisters reached the Delhi Kisan Dharna after cycling 300 km 300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਕਿਸਾਨ ਧਰਨੇ 'ਚ ਪਹੁੰਚੀ ਭੈਣ -ਭਰਾ ਦੀ ਜੋੜੀ[/caption] ਪੜ੍ਹੋ ਹੋਰ ਖ਼ਬਰਾਂ : ਕੇਂਦਰ ਦੇ ਸੱਦੇ 'ਤੇ ਕਿਸਾਨਾਂ ਦੀ ਅੱਜ ਅਹਿਮ ਮੀਟਿੰਗ , ਸਰਕਾਰ ਦੇ ਪ੍ਰਸਤਾਵ 'ਤੇ ਲਿਆ ਜਾਵੇਗਾ ਆਖਰੀ ਫ਼ੈਸਲਾ Farmers Bill 2020 : ਇਸ ਦੌਰਾਨ ਸੰਗਰੂਰ ਦੀ 18 ਸਾਲਾਂ ਗੋਲਡ ਮੈਡਲਿਸਟ ਸਾਈਕਲਿਸਟ ਬਲਜੀਤ ਕੌਰ ਪੰਜਾਬ ਤੋਂ 300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨ ਧਰਨੇ 'ਚ ਪਹੁੰਚੀ ਹੈ। ਗੋਲਡ ਮੈਡਲਿਸਟ ਸਾਈਕਲਿਸਟ ਬਲਜੀਤ ਕੌਰ ਆਪਣੇ ਭਰਾ ਜੋਤ ਖਹਿਰਾ ਦੇ ਨਾਲ ਕਿਸਾਨ ਅੰਦੋਲਨ 'ਚ ਪਹੁੰਚੀ ਹੈ। [caption id="attachment_461089" align="aligncenter" width="300"]Cyclist Baljeet Kaur: brothers and sisters reached the Delhi Kisan Dharna after cycling 300 km 300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਕਿਸਾਨ ਧਰਨੇ 'ਚ ਪਹੁੰਚੀ ਭੈਣ -ਭਰਾ ਦੀ ਜੋੜੀ[/caption] Cyclist Baljeet Kaur : ਜਾਣਕਾਰੀ ਅਨੁਸਾਰ ਇਹ ਭੈਣ -ਭਰਾ ਦੀ ਜੋੜੀ ਸਵੇਰੇ 3 ਵਜੇ ਸੰਗਰੂਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ ਤੇ 300 ਕਿਮੀ ਦਾ ਸਫ਼ਰ ਤੈਅ ਕਰ ਕੇ ਦਿੱਲੀ ਪਹੁੰਚੇ ਹਨ। ਉਹ ਪੰਜਾਬ ਦੇ ਸੰਗਰੂਰ ਤੋਂ ਜੀਂਦ ਦੇ ਰਸਤੇ ਰਾਹੀਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚੀ ਹੈ। ਜਿੱਥੇ ਪਹੁੰਚਣ ਲਈ ਉਸ ਨੇ ਆਪਣੇ ਸਾਈਕਲ 'ਤੇ 300 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕੀਤਾ ਹੈ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ 'ਤੇ ਗਏ ਕਿਸਾਨ ਦੀ ਮੌਤ, ਸੰਗਰੂਰ ਦੇ ਪਿੰਡ ਨਾਗਰੀ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ [caption id="attachment_461091" align="aligncenter" width="300"]Cyclist Baljeet Kaur: brothers and sisters reached the Delhi Kisan Dharna after cycling 300 km 300 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਕਿਸਾਨ ਧਰਨੇ 'ਚ ਪਹੁੰਚੀ ਭੈਣ -ਭਰਾ ਦੀ ਜੋੜੀ[/caption] Farmers Protest : ਹਰਿਆਣਾ ਦੇ ਜੀਂਦ ਪਹੁੰਚਦਿਆਂ ਹੀ ਬਲਜੀਤ ਕੌਰ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਹੈ। ਬਲਜੀਤ ਕੌਰ ਅੰਡਰ -17 ਅਤੇ 19 ਵਿਚ ਪੰਜਾਬ ਲਈ ਸਾਈਕਲਿੰਗ ਵਿਚ ਸੋਨੇ ਦੇ ਤਗਮੇ ਜਿੱਤ ਚੁੱਕੀ ਹੈ। ਪਹਿਲੀ ਵਾਰ ਉਹ ਸਧਾਰਨ ਸਾਈਕਲ ਨਾਲ ਖੇਡ ਦੇ ਮੈਦਾਨ 'ਚ ਉਤਰੀ ਸੀ। ਦੱਸਿਆ ਜਾਂਦਾ ਹੈ ਕਿ ਗੋਲਡ ਮੈਡਲਿਸਟ ਸਾਈਕਲਿਸਟ ਬਲਜੀਤ ਕੌਰ ਆਪਣੇ ਨਾਨਾ ਦੇ ਨਾਲ ਟਰਾਲੀ 'ਚ ਟਿਕਰੀ ਬਾਰਡਰ 'ਤੇ ਰਹਿ ਰਹੀ ਹੈ। -PTCNews


Top News view more...

Latest News view more...