Sat, Jul 12, 2025
Whatsapp

ਬਸਤੀ ਦਾਨਿਸ਼ਮੰਦਾ 'ਚ ਕਾਂਗਰਸੀ ਆਗੂ 'ਤੇ ਜਾਨਲੇਵਾ ਹਮਲਾ

Reported by:  PTC News Desk  Edited by:  Ravinder Singh -- May 22nd 2022 11:53 AM
ਬਸਤੀ ਦਾਨਿਸ਼ਮੰਦਾ 'ਚ ਕਾਂਗਰਸੀ ਆਗੂ 'ਤੇ ਜਾਨਲੇਵਾ ਹਮਲਾ

ਬਸਤੀ ਦਾਨਿਸ਼ਮੰਦਾ 'ਚ ਕਾਂਗਰਸੀ ਆਗੂ 'ਤੇ ਜਾਨਲੇਵਾ ਹਮਲਾ

ਜਲੰਧਰ : ਜਲੰਧਰ ਵਿੱਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੁਲਿਸ ਦੇ ਸਾਰੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਬਸਤੀ ਦਾਨਿਸ਼ਮੰਦਾ ਇਲਾਕੇ 'ਚ ਕਾਂਗਰਸੀ ਆਗੂ ਉਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਤੇ ਫਾਈਰਿੰਗ ਕੀਤੀ। ਇਸ ਹਮਲੇ ਵਿੱਚ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਬਸਤੀ ਦਾਨਿਸ਼ਮੰਦਾ 'ਚ ਕਾਂਗਰਸੀ ਆਗੂ 'ਤੇ ਜਾਨਲੇਵਾ ਹਮਲਾ ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾ ਜੀ ਨਗਰ ਵਿਚ ਉਸ ਵੇਲੇ ਹਫੜਾ-ਦਫੜੀ ਫੈਲ ਗਈ ਜਦੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਹਮਾਇਤੀ ਵਸੀਕਾਨਵੀਸ ਦੀਪਕ ਉਰਫ਼ ਦੀਪੂ ਦੇ ਘਰ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ। ਦੀਪੂ ਨੇ ਵੀ ਸੁਰੱਖਿਆ ਲਈ ਆਪਣੇ ਲਾਇਸੈਂਸੀ ਰਿਵਾਲਵਰ ਰਾਹੀਂ ਹਵਾਈ ਫਾਇਰ ਕੀਤੇ। ਇਸ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਵਸੀਕਾ ਨਵੀਸ ਦੀਪਕ ਉਰਫ਼ ਦੀਪੂ ਜੋ ਕਿ ਸੁਸ਼ੀਲ ਰਿੰਕੂ ਦੀ ਹਮਾਇਤੀ ਹੈ ਸ਼ਨਿਚਰਵਾਰ ਰਾਤ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਕੁਝ ਨੌਜਵਾਨ ਉਥੇ ਆਏ ਅਤੇ ਉਸ ਨਾਲ ਵਿਵਾਦ ਕਰਦੇ ਹੋਏ ਗੋਲ਼ੀਆਂ ਚਲਾਉਣ ਲੱਗ ਪਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪੰਜ ਦੇ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਮੌਕੇ ਉਤੇ ਪਹੁੰਚੇ। ਮੌਕੇ ਉਪਰ ਪਹੁੰਚੀ ਪੁਲਿਸ ਨੂੰ ਹਾਲਾਂਕਿ ਉਥੋਂ ਕੋਈ ਵੀ ਖੋਲ ਨਹੀਂ ਮਿਲਿਆ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ, ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨ ਇਸ ਕਾਰਨ ਪੁਲਿਸ ਗੋਲੀ ਚਲਾਉਣ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸ਼ਿਵਾਜੀ ਨਗਰ ਵਿੱਚ ਕੁਝ ਲੋਕਾਂ ਦਾ ਵਿਵਾਦ ਹੋਇਆ ਸੀ ਇਹ ਮਾਮਲਾ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੀਪੂ ਨੇ ਦੱਸਿਆ ਕਿ ਉਹ ਸੁਸ਼ੀਲ ਰਿੰਕੂ ਦਾ ਹਮਾਇਤੀ ਹੈ ਇਸ ਕਾਰਨ ਦੂਜੀ ਸਿਆਸੀ ਪਾਰਟੀ ਦੇ ਲੋਕਾਂ ਨੇ ਉਸ ਦੇ ਘਰ ਹਮਲਾ ਕਰਵਾਇਆ ਹੈ। ਥਾਣਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੌਕੇ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਾਂਚ ਮਗਰੋਂ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਕਤਲ, ਪੁੱਤਰ ਦੀ ਹਾਲਤ ਗੰਭੀਰ


Top News view more...

Latest News view more...

PTC NETWORK
PTC NETWORK