Thu, Dec 25, 2025
Whatsapp

ਦਿੱਲੀ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ,ਸਥਿਤੀ ਹੋਈ ਤਨਾਅਪੂਰਨ

Reported by:  PTC News Desk  Edited by:  Shanker Badra -- October 02nd 2018 10:56 AM -- Updated: October 02nd 2018 11:17 AM
ਦਿੱਲੀ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ,ਸਥਿਤੀ ਹੋਈ ਤਨਾਅਪੂਰਨ

ਦਿੱਲੀ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ,ਸਥਿਤੀ ਹੋਈ ਤਨਾਅਪੂਰਨ

ਦਿੱਲੀ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ,ਸਥਿਤੀ ਹੋਈ ਤਨਾਅਪੂਰਨ:ਨਵੀਂ ਦਿੱਲੀ: ਦਿੱਲੀ 'ਚ ਅੱਜ ਦੇਸ਼ ਭਰ ਦੀਆਂ 26 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਜਿਸ ਦੇ ਲਈ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਪੂਰੇ ਇੰਤਜ਼ਾਮ ਕਰ ਲਏ ਹਨ।ਜਾਣਕਾਰੀ ਅਨੁਸਾਰ ਇਸ ਪ੍ਰਦਰਸ਼ਨ ਨੂੰ ਰੋਕਣ ਦਿੱਲੀ ਦੇ ਕਈ ਇਲਾਕਿਆਂ 'ਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।ਦੱਸਿਆ ਜਾਂਦਾ ਹੈ ਕਿ ਇਸ ਵੇਲੇ ਦਿੱਲੀ 'ਚ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਕਿਸਾਨ ਆਪਣੀਆਂ ਮੰਗਾਂ ਸਬੰਧੀ ਦਿੱਲੀ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਯੂਪੀ ਤੋਂ ਦਿੱਲੀ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਹਨ।ਗਾਜ਼ੀਪੁਰ, ਮਹਾਰਾਜਪੁਰ ਤੇ ਅਪਸਰਾ ਸਰਹੱਦ 'ਤੇ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ।ਇਨ੍ਹਾਂ ਸਰਹੱਦਾਂ 'ਤੇ ਹੰਝੂ ਗੈਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸਾਨ ਜ਼ਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਦਿੱਲੀ ਵਿੱਚ ਕਿਸਾਨਾਂ ਦੀ ਕ੍ਰਾਂਤੀਕਾਰੀ ਯਾਤਰਾ ਹਰਿਦੁਆਰ ਤੋਂ ਸ਼ੁਰੂ ਹੋ ਕੇ ਦਿੱਲੀ 'ਚ ਪਹੁੰਚੀ ਹੈ।ਜਿਸ ਦੇ ਲਈ ਕਿਸਾਨਾਂ ਵੱਲੋਂ ਰਾਜਘਾਟ ਤੋਂ ਲੈ ਕੇ ਸੰਸਦ ਤੱਕ ਰੋਸ ਮਾਰਚ ਕੀਤਾ ਜਾਣਾ ਸੀ ਪਰ ਦਿੱਲੀ ਪੁਲਿਸ ਨੇ ਕੱਲ ਰਾਤ ਕਿਸਾਨਾਂ ਨੂੰ ਦਿੱਲੀ -ਯੂਪੀ ਦੇ ਬਾਰਡਰ 'ਤੇ ਰੋਕ ਰੋਕ ਲਿਆ ਹੈ।ਜਿਸ ਕਰਕੇ ਕਿਸਾਨ ਦਿੱਲੀ -ਯੂਪੀ ਦੇ ਬਾਰਡਰ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਇਸ ਦੌਰਾਨ ਕਿਸਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।ਇਸ ਰੋਸ ਮਾਰਚ ਦੇ ਪੰਜਾਬ ਦੀਆਂ 4 ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਹਨ। ਜਾਣਕਾਰੀ ਅਨੁਸਾਰ ਕਿਸਾਨਾਂ ਦੀਆਂ 21 ਮੰਗਾਂ ਹਨ ,ਜਿਸ ਵਿੱਚ ਸਵਾਮੀ ਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ,ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ ਸਬੰਧੀ ਅਤੇ ਐੱਮ.ਐੱਮ.ਪੀ. ਫ਼ਸਲਾਂ ਦੇ ਰੇਟ ਵਧਾਏ ਜਾਣ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।ਇਸ ਸਮੇਂ ਕਿਸਾਨਾਂ ਇਸ ਗੱਲ 'ਤੇ ਅੜੇ ਹੋਏ ਹਨ ਕਿ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। -PTCNews


Top News view more...

Latest News view more...

PTC NETWORK
PTC NETWORK