Mon, Apr 29, 2024
Whatsapp

ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ

Written by  Shanker Badra -- August 12th 2019 05:44 PM -- Updated: August 12th 2019 05:45 PM
ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ

ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ

ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਇਸ ਕੇਸ ਦੀ ਕਾਨੂੰਨੀ ਲੜਾਈ 'ਚ ਮਦਦ ਕਰਨ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ। ਇਹ ਕਹਿੰਦਿਆ ਕਿਹ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਾਰਮਿਕ ਗੁਰੂਆਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗਾ ਅਤੇ ਜਲਦੀ ਹੀ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਏਗਾ। [caption id="attachment_328376" align="aligncenter" width="300"]Delhi Historical Shri Guru Ravidas temple demolished Case Will take up India Government : Sukhbir Singh Badal
ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ[/caption] ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਸ੍ਰੀ ਗੁਰੂ ਰਵੀਦਾਸ ਜੀ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਲੱਖਾਂ ਸ਼ਰਧਾਲੂਆਂ ਦੇ ਵਿਸ਼ਵਾਸ ਅਤੇ ਭਰੋਸੇ ਦਾ ਸੁਆਲ ਹੈ। ਇਸ ਘੜੀ ਵਿਚ ਅਕਾਲੀ ਦਲ ਪੂਰੀ ਤਰ੍ਹਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਸ਼ਰਧਾਲੂਆਂ ਦੇ ਨਾਲ ਖੜ੍ਹਾ ਹੈ। ਅਕਾਲੀ ਦਲ ਪ੍ਰਧਾਨ ਨੇ ਇਹ ਮਾਮਲਾ ਮਾਣਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਉਠਾ ਕੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। [caption id="attachment_328377" align="aligncenter" width="300"]Delhi Historical Shri Guru Ravidas temple demolished Case Will take up India Government : Sukhbir Singh Badal
ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ[/caption] ਸੁਖਬੀਰ ਬਾਦਲ ਨੇ ਇਸ ਗੱਲ ਉੱਤੇ ਹੈਰਾਨੀ ਅਤੇ ਅਫਸੋਸ ਪ੍ਰਗਟ ਕੀਤਾ ਕਿ ਸਾਸ਼ਕ ਸਿਕੰਦਰ ਲੋਧੀ ਦੁਆਰਾ ਦਿੱਤੀ, ਜਿਸ ਜ਼ਮੀਨ ਉੱਤੇ ਇਹ ਇਤਿਹਾਸਕ ਮੰਦਿਰ ਬਣਿਆ ਸੀ, ਉਸ ਦੀ ਪੁਸ਼ਟੀ ਮਾਲ ਵਿਭਾਗ ਦੇ ਰਿਕਾਰਡ ਵੀ ਕਰਦੇ ਹਨ ਕਿ ਇਹ ਜ਼ਮੀਨ ਰਵੀਦਾਸ ਭਾਈਚਾਰੇ ਦੀ ਹੈ। [caption id="attachment_328378" align="aligncenter" width="300"]Delhi Historical Shri Guru Ravidas temple demolished Case Will take up India Government : Sukhbir Singh Badal
ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ[/caption] ਉਹਨਾਂ ਕਿਹਾ ਕਿ ਡੀਡੀਏ ਵੱਲੋਂ ਨਾ ਸਿਰਫ ਇਸ ਮੰਦਿਰ ਨੂੰ ਤੋੜਿਆ ਗਿਆ, ਸਗੋਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਸ੍ਰੀ ਗੁਰੂ ਰਵੀਦਾਸ ਜੀ ਦੀ ਮੂਰਤੀ ਨੂੰ ਵੀ ਜਬਦਰਸਤੀ ਉੱਥੋਂ ਹਟਾ ਦਿੱਤਾ ਗਿਆ ਅਤੇ ਮੰਦਿਰ ਦੇ ਪੁਜਾਰੀ ਨੂੰ ਬੰਦੀ ਬਣਾ ਲਿਆ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਮੰਦਿਰ ਦੀ ਸਥਾਨਕ ਪ੍ਰਬੰਧਕ ਕਮੇਟੀ ਅਦਾਲਤ ਵਿਚ ਸਹੀ ਢੰਗ ਨਾਲ ਇਸ ਕੇਸ ਨੂੰ ਪੇਸ਼ ਨਹੀਂ ਕਰ ਸਕੀ। [caption id="attachment_328375" align="aligncenter" width="300"]Delhi Historical Shri Guru Ravidas temple demolished Case Will take up India Government : Sukhbir Singh Badal
ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੁਖਬੀਰ ਬਾਦਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੋਸ਼ਲ ਮੀਡੀਆ ‘ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ ਸੁਖਬੀਰ ਬਾਦਲ ਨੂੰ ਮਿਲੇ ਇਸ ਵਫ਼ਦ ਵਿਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਡਿਪਟੀ ਆਗੂ ਪਵਨ ਕੁਮਾਰ ਟੀਨੂੰ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਬਲਦੇਵ ਸਿੰਘ ਖਾਰਾ, ਵਿਧਾਇਕ ਸਤਪਾਲ ਮੱਲ, ਸੁਰਜੀਤ ਬੀਟਾ, ਧਰਮਪਾਲ ਲੇਸਾਰੀਵਾਲ, ਗੁਰਨਾਮ ਸਿੰਘ, ਜੋਗਿੰਦਰ ਰਾਮ ਲੋਧੀਪੁਰ ਅਤੇ ਵਿਨੋਦ ਕੁਮਾਰ ਨੀਟਾ ਸ਼ਾਮਿਲ ਸਨ। -PTCNews


Top News view more...

Latest News view more...