Fri, May 3, 2024
Whatsapp

ਦਿੱਲੀ ਦੇ ਕਰੋਲਬਾਗ 'ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਕੇ 'ਤੇ ਮੌਤ

Written by  Jashan A -- November 19th 2018 06:18 PM -- Updated: November 19th 2018 06:44 PM
ਦਿੱਲੀ ਦੇ ਕਰੋਲਬਾਗ 'ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਕੇ 'ਤੇ ਮੌਤ

ਦਿੱਲੀ ਦੇ ਕਰੋਲਬਾਗ 'ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਕੇ 'ਤੇ ਮੌਤ

ਦਿੱਲੀ ਦੇ ਕਰੋਲਬਾਗ 'ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਕੇ 'ਤੇ ਮੌਤ,ਨਵੀਂ ਦਿੱਲੀ: ਸੈਂਟਰਲ ਦਿੱਲੀ ਦੇ ਕਰੋਲਬਾਗ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋ ਇੱਕ ਸਥਾਨਕ ਫੈਕਟਰੀ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਉਥੇ ਹੀ ਅੱਗ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਬੀਡਨਪੁਰਾ ਇਲਾਕੇ ਦੀ ਇਸ ਫੈਕਟਰੀ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। 4 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। fireਸੂਤਰਾਂ ਅਨੁਸਾਰ ਅੱਗ ਦੀਆਂ ਲਪਟਾਂ ਵਿੱਚ ਫਸ ਕੇ ਦਮ ਤੋੜਨ ਵਾਲਿਆਂ 'ਚ 2 ਵਿਅਕਤੀ ਅਤੇ ਦੋ ਔਰਤਾਂ ਹਨ। ਜਿਨ੍ਹਾਂ ਦੀ ਪਹਿਚਾਣ ਬਗਨ ਪ੍ਰਸਾਦ (55) , ਆਰਐਮ ਨਿਰੇਸ਼ (40) , ਆਰਤੀ (20) ਅਤੇ ਆਸ (40) ਦੇ ਰੂਪ ਵਿੱਚ ਹੋਈ ਹੈ।ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ ਅਤੇ ਜਾਂਚ 'ਚ ਜੁਟ ਗਈ। —PTC News


Top News view more...

Latest News view more...