Delhi Girl Murder: ਦੱਖਣੀ ਦਿੱਲੀ ਦੇ ਅਰਬਿੰਦੋ ਕਾਲਜ ਨੇੜੇ ਇੱਕ ਲੜਕੇ ਨੇ ਇੱਕ ਲੜਕੀ 'ਤੇ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਲੜਕਾ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਲੜਕੀ ਦੇ ਕਤਲ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਮਲਾ ਨਹਿਰੂ ਕਾਲਜ ਦੀ ਵਿਦਿਆਰਥਣ ਸੀ। ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 24 ਘੰਟਿਆਂ ਦੇ ਅੰਦਰ ਦੂਸਰਾ ਕਤਲ ਹੋਇਆ ਹੈ। ਬੀਤੀ ਰਾਤ ਦੱਖਣੀ-ਪੱਛਮੀ ਦਿੱਲੀ ਦੇ ਡਾਬਰੀ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਦਿੱਲੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਬਿੰਦੋ ਕਾਲਜ ਨੇੜੇ ਵਿਜੇ ਮੰਡਲ ਪਾਰਕ ਸ਼ਿਵਾਲਿਕ ਏ ਬਲਾਕ ਵਿੱਚ ਇੱਕ ਲੜਕਾ ਇੱਕ ਲੜਕੀ ਦਾ ਕਤਲ ਕਰਕੇ ਫਰਾਰ ਹੋ ਗਿਆ। ਲੜਕੀ ਦੀ ਲਾਸ਼ ਕੋਲ ਲੋਹੇ ਦੀ ਰਾਡ ਪਈ ਮਿਲੀ ਹੈ। ਲੜਕੀ ਦੀ ਉਮਰ 25 ਸਾਲ ਹੈ। ਇਸ ਘਟਨਾ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਰਾਤ 12.08 ਵਜੇ ਵਿਜੇ ਮੰਡਲ ਪਾਰਕ ਤੋਂ ਇੱਕ ਕਾਲ ਰਾਹੀਂ ਮਿਲੀ। ਕਾਲ ਰਾਹੀਂ ਪੁਲਿਸ ਨੂੰ ਦੱਸਿਆ ਗਿਆ ਕਿ ਪਾਰਕ 'ਚ ਇੱਕ ਲੜਕੀ ਦੀ ਲਾਸ਼ ਪਈ ਹੈ।<blockquote class=twitter-tweet><p lang=en dir=ltr>Delhi | We received information that the body of a 25-year-old girl was found near Aurbindo College in South Delhi&#39;s Malviya Nagar. An iron rod was found near her body. According to a preliminary investigation, the girl was attacked with a rod. Further investigation is in… <a href=https://t.co/eCOeVAd1yi>pic.twitter.com/eCOeVAd1yi</a></p>&mdash; ANI (@ANI) <a href=https://twitter.com/ANI/status/1684832593987108864?ref_src=twsrc^tfw>July 28, 2023</a></blockquote> <script async src=https://platform.twitter.com/widgets.js charset=utf-8></script>ਕਤਲ ਦੀ ਜਾਂਚ ਸ਼ੁਰੂਸੂਚਨਾ ਮਿਲਦੇ ਹੀ ਸਥਾਨਕ ਥਾਣਾ ਸਦਰ ਅਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਵਿਜੇ ਮੰਡਲ ਪਾਰਕ ਵਿੱਚ ਬੈਂਚ ਹੇਠੋਂ ਬਰਾਮਦ ਕੀਤੀ। ਮੌਕੇ 'ਤੇ ਮ੍ਰਿਤਕ ਲੜਕੀ ਦੇ ਸਿਰ 'ਚੋਂ ਖੂਨ ਵਗ ਰਿਹਾ ਸੀ ਅਤੇ ਸਿਰ ਦੇ ਆਲੇ-ਦੁਆਲੇ ਖੂਨ ਹੀ ਖੂਨ ਵਹਿ ਰਿਹਾ ਸੀ। ਪੁਲਿਸ ਨੂੰ ਮ੍ਰਿਤਕ ਲੜਕੀ ਦੀ ਲਾਸ਼ ਨੇੜੇ ਲੋਹੇ ਦੀ ਰਾਡ ਵੀ ਮਿਲੀ ਹੈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਲੜਕੀ 'ਤੇ ਰਾਡ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਦੱਖਣੀ ਪੱਛਮੀ ਦਿੱਲੀ ਦੇ ਡਾਬਰੀ ਇਲਾਕੇ 'ਚ ਰੇਣੂ ਨਾਂ ਦੀ 42 ਸਾਲਾ ਔਰਤ ਨੂੰ 30 ਸਾਲਾ ਨੌਜਵਾਨ ਆਸ਼ੀਸ਼ ਨੇ ਉਸ ਦੇ ਘਰ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਆਸ਼ੀਸ਼ ਅਤੇ ਰੇਣੂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਦੋਵੇਂ ਕੁਝ ਸਾਲ ਪਹਿਲਾਂ ਇੱਕੋ ਜਿੰਮ ਜਾਂਦੇ ਸਨ। ਹਮਲੇ ਤੋਂ ਬਾਅਦ ਰੇਣੂ ਗੋਇਲ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।24 ਘੰਟਿਆਂ ਦੇ ਅੰਦਰ ਦੋ ਔਰਤਾਂ ਦੇ ਕਤਲ ਦਿੱਲੀ ਵਿੱਚ 24 ਘੰਟਿਆਂ ਦੇ ਅੰਦਰ ਦੋ ਔਰਤਾਂ ਦੇ ਕਤਲ ਤੋਂ ਬਾਅਦ ਡੀਸੀਡਬਲਯੂ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਬਹੁਤ ਅਸੁਰੱਖਿਅਤ ਹੈ। ਕੇਂਦਰ ਸਰਕਾਰ ਨੂੰ ਦਿੱਲੀ ਪੁਲਿਸ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਪੁਲਿਸ ਨੋਟਿਸ ਜਾਰੀ ਕਰੇਗਾ। ਕੇਂਦਰ ਸਰਕਾਰ ਨੂੰ ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਮੀਟਿੰਗ ਸੱਦਣੀ ਚਾਹੀਦੀ ਹੈ।