ਮੁੱਖ ਖਬਰਾਂ

ਸਿੱਧੂ ਮੁਸਵੇਲਾ ਕਤਲਕਾਂਡ ਮਾਮਲੇ 'ਚ ਦਿੱਲੀ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ View in English

By Jasmeet Singh -- June 23, 2022 11:00 am

ਫ਼ਤਿਹਾਬਾਦ (ਹਰਿਆਣਾ), 23 ਜੂਨ: ਦਿੱਲੀ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਫ਼ਤਿਹਾਬਾਦ ਤੋਂ ਪਵਨ ਅਤੇ ਪ੍ਰਦੀਪ ਨਾਮਕ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਦੋਵਾਂ ਦੇ ਫ਼ਤਿਹਾਬਾਦ ਸ਼ਹਿਰ ਵਿੱਚ ਹੋਟਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਦੋਵਾਂ ਵਿਚੋਂ ਇੱਕ ਆਰੋਪੀ ਪਵਨ ਦੇ ਕੋਲ ਮੁਸਵੇਲਾ ਦੇ ਕਾਤਲਾਂ ਦੀ ਰੁਕਣ ਦੀ ਜਾਣਕਾਰੀ ਮਿਲੀ ਹੈ, ਫਿਲਹਾਲ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਦੇ ਅਨੁਸਾਰ ਦੂਜੇ ਆਰੋਪੀ ਪ੍ਰਦੀਪ 'ਤੇ ਆਧਾ ਦਰਜਨ ਤੋਂ ਜ਼ਿਆਦਾ ਨਸ਼ੇ ਅਤੇ ਹੋਰ ਸੰਗੀਨ ਮਾਮਲਿਆਂ ਅਧੀਨ ਕੇਸ ਦਰਜ ਹਨ। ਇਸਤੋਂ ਇਲਵਾ ਪਹਿਲੇ ਆਰੋਪੀ ਪਵਨ 'ਤੇ ਵੀ ਫਿਰੌਤੀ ਮੰਗਣ ਅਤੇ ਹੋਰ ਲੜਾਈ ਝਗੜੇ ਅਧੀਨ ਕਈ ਦਰਜ ਹਨ।


-PTC News

  • Share