Wed, Jun 18, 2025
Whatsapp

ਦਿੱਲੀ: ਗੋਕੁਲਪੁਰੀ ਇਲਾਕੇ 'ਚ ਝੁੱਗੀਆਂ 'ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ View in English

Reported by:  PTC News Desk  Edited by:  Jasmeet Singh -- March 12th 2022 10:11 AM
ਦਿੱਲੀ: ਗੋਕੁਲਪੁਰੀ ਇਲਾਕੇ 'ਚ ਝੁੱਗੀਆਂ 'ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ

ਦਿੱਲੀ: ਗੋਕੁਲਪੁਰੀ ਇਲਾਕੇ 'ਚ ਝੁੱਗੀਆਂ 'ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ

ਨਵੀਂ ਦਿੱਲੀ, 12 ਮਾਰਚ (ਏਜੰਸੀ): ਗੋਕੁਲਪੁਰੀ ਇਲਾਕੇ ਦੇ ਝੁੱਗੀਆਂ ਵਿਚ ਸ਼ੁੱਕਰਵਾਰ ਰਾਤ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ 13 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਇਹ ਵੀ ਪੜ੍ਹੋ: ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲ Delhi: 7 dead after fire breaks out in shanties of Gokulpuri area ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ਦੇ ਗੋਕੁਲਪੁਰੀ ਖੇਤਰ ਵਿੱਚ ਝੁੱਗੀਆਂ (ਝੌਂਪੜੀਆਂ) ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਜਲਦੀ ਹੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਹਿੰਦੀ ਵਿੱਚ ਇੱਕ ਟਵੀਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ "ਮੈਨੂੰ ਸਵੇਰੇ ਇਹ ਦੁਖਦਾਈ ਖ਼ਬਰ ਸੁਣਨ ਨੂੰ ਮਿਲੀ। ਮੈਂ ਖੁਦ ਉੱਥੇ ਜਾ ਕੇ ਪੀੜਤਾਂ ਨੂੰ ਮਿਲਾਂਗਾ।" Delhi: 7 dead after fire breaks out in shanties of Gokulpuri area ਦਿੱਲੀ ਪੁਲਿਸ ਨੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਗੋਕੁਲਪੁਰੀ ਖੇਤਰ ਵਿੱਚ ਅੱਗ ਲੱਗਣ ਕਾਰਨ ਲਗਭਗ 30 ਝੁੱਗੀਆਂ ਸੜ ਗਈਆਂ ਅਤੇ ਸੱਤ ਲੋਕਾਂ ਦੀ ਮੌਤ ਹੋ ਗਈ। ਉੱਤਰ ਪੂਰਬੀ ਦਿੱਲੀ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਦੇਵੇਸ਼ ਕੁਮਾਰ ਪਾਂਡੇ ਨੇ ਕਿਹਾ "ਅੱਜ ਤੜਕੇ 1 ਵਜੇ ਗੋਕੁਲਪੁਰੀ ਥਾਣਾ ਖੇਤਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਸੂਚਨਾ ਇਕੱਠੀ ਕਰਨ ਤੋਂ ਤੁਰੰਤ ਬਾਅਦ ਸਾਡੀਆਂ ਟੀਮਾਂ ਸਾਰੇ ਬਚਾਅ ਉਪਕਰਨਾਂ ਨਾਲ ਮੌਕੇ 'ਤੇ ਪਹੁੰਚ ਗਈਆਂ। ਅਸੀਂ ਦਮਕਲ ਵਿਭਾਗ ਨਾਲ ਵੀ ਸੰਪਰਕ ਕੀਤਾ। ਫਾਇਰ ਡਿਪਾਰਟਮੈਂਟ ਨੇ ਵੀ ਬਹੁਤ ਫੁਰਤੀ ਵਿਖਾਈ। ਅਸੀਂ ਸਭ ਨੇ ਸਵੇਰੇ 4 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾ ਲਿਆ।" Delhi: 7 dead after fire breaks out in shanties of Gokulpuri area ਇਹ ਵੀ ਪੜ੍ਹੋ: ਔਲਾਦ ਨਾ ਹੋਣ ਕਾਰਨ ਪਰੇਸ਼ਾਨ ਪਤੀ-ਪਤਨੀ ਨੇ ਲਿਆ ਫਾਹਾ ਉਨ੍ਹਾਂ ਅੱਗੇ ਕਿਹਾ "30 ਝੁੱਗੀਆਂ ਸੜ ਗਈਆਂ ਅਤੇ ਸੱਤ ਲੋਕਾਂ ਦੀ ਜਾਨ ਚਲੀ ਗਈ।" - ਏ.ਐੱਨ.ਆਈ ਦੇ ਸਹਯੋਗ ਨਾਲ -PTC News


Top News view more...

Latest News view more...

PTC NETWORK