Sun, May 5, 2024
Whatsapp

ਡੇਰਾ ਬਾਬਾ ਨਾਨਕ: ਮਿੰਨੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 15 ਜ਼ਖਮੀ

Written by  Jashan A -- January 04th 2019 09:14 PM
ਡੇਰਾ ਬਾਬਾ ਨਾਨਕ: ਮਿੰਨੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 15 ਜ਼ਖਮੀ

ਡੇਰਾ ਬਾਬਾ ਨਾਨਕ: ਮਿੰਨੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 15 ਜ਼ਖਮੀ

ਡੇਰਾ ਬਾਬਾ ਨਾਨਕ: ਮਿੰਨੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 15 ਜ਼ਖਮੀ,ਡੇਰਾ ਬਾਬਾ ਨਾਨਕ: ਸੜਕ ਦੁਰਘਟਨਾਵਾਂ ਵਿੱਚ ਹਰ ਰੋਜ ਬਹੁਤ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਠੰਡ ਆਉਣ ਨਾਲ ਸੜਕ ਹਾਦਸਿਆਂ ਦੀ ਤਦਾਰ ਬਹੁਤ ਵੱਧ ਗਈ ਹੈ। ਅਜਿਹਾ ਹੀ ਇੱਕ ਮਾਮਲਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਡੇਰਾ ਬਾਬਾ ਨਾਨਕ-ਕਲਾਨੌਰ ਰੋਡ 'ਤੇ ਮਿੰਨੀ ਬੱਸ ਤੇ ਕਾਰ ਦੀ ਆਪਸੀ ਟੱਕਰ ਹੋਈ ਹੈ। ਜਿਸ ਵਿੱਚ 15 ਸਵਾਰੀਆਂ ਤੇ ਕਾਰ ਚਾਲਕ ਜ਼ਖਮੀ ਹੋਇਆ ਹੈ। [caption id="attachment_236170" align="aligncenter" width="300"]15 injured in head-on collision in Dera Baba Nanak ਡੇਰਾ ਬਾਬਾ ਨਾਨਕ: ਮਿੰਨੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 15 ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਇਹ ਟੱਕਰ ਡੇਰਾ ਬਾਬਾ ਨਾਨਕ-ਕਲਾਨੌਰ ਰੋਡ ਤੇ ਹੋਈ ਹੈ। ਸੰਦੀਪ ਬੱਸ ਸਰਵਿਸ ਕਲਾਨੌਰ ਵਾਲਿਆਂ ਦੀ ਮਿੰਨੀ ਬੱਸ ਸਵਾਰੀਆਂ ਲੈ ਕੇ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਨੂੰ ਜਾ ਰਹੀ ਸੀ। [caption id="attachment_236169" align="aligncenter" width="300"]15 injured in head-on collision in Dera Baba Nanak ਡੇਰਾ ਬਾਬਾ ਨਾਨਕ: ਮਿੰਨੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 15 ਜ਼ਖਮੀ[/caption] ਜਿਸ ਦੌਰਾਨ ਜਦ ਬੱਸ ਚੌਕ ਕਾਹਲਾਂਵਾਲੀ ਤੋਂ ਥੋੜੀ ਦੂਰੀ ਤੇ ਸੀ ਤਾਂ ਦੂਜੇ ਪਾਸੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਤੇਜ਼ ਸੀ ਕੇ ਬੱਸ ਦਾ ਸੰਤੁਲਨ ਕੰਟਰੋਲ ਤੋਂ ਬਾਹਰ ਹੋ ਗਿਆ ਸੀ ਤੇ ਬੱਸ ਝਾੜੀਆਂ 'ਚ ਜਾ ਡਿੱਗੀ,ਜਿਸ ਕਾਰਨ 15 ਸਵਾਰੀਆਂ ਦੀ ਜਾਨ ਬਾਲ-ਬਾਲ ਬਚੀਆਂ ਤੇ ਕਾਰ ਡਰਾਇਵਰ ਗੰਭੀਰ ਤੋਂ ਜਖ਼ਮੀ ਹੋਇਆ ਹੈ। ਜ਼ਖਮੀਆਂ ਨੂੰ ਇਲਾਜ਼ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾ ਦਿੱਤਾ ਗਿਆ ਹੈ। -PTC News


Top News view more...

Latest News view more...