ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪਾਈ ਧਮਕ, ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ
ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪਾਈ ਧਮਕ, ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ,ਧਮਕ ਬੇਸ ਦੇ ਨਾਮ ਨਾਲ ਜਾਣਿਆ ਜਾਂਦਾ ਧਰਮਪ੍ਰੀਤ ਅੱਜ ਕੱਲ੍ਹ ਪੂਰੀ ਚਰਚਾ ‘ਚ ਹੈ। ਅੱਜ ਮੁਖ ਮੰਤਰੀ ਦਾ ਬੱਚਾ-ਬੱਚਾ ਫੈਨ ਹੈ।ਮੁੱਖ ਮੰਤਰੀ ਜਿਸ ਨੇ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਮੁੱਖ ਮੰਤਰੀ ਦੀਆਂ ਹਰ ਰੋਜ਼ ਹੀ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। [caption id="attachment_254287" align="aligncenter" width="300"] ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪਾਈ ਧਮਕ, ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ[/caption] ਧਮਕ ਬੇਸ ਵਾਲਾ ਮੁੱਖ ਮੰਤਰੀ ਆਪਣਾ ਨਵਾਂ ਗੀਤ ‘ਡੇਵਿਲ’ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਸੋਨੀ ਮਾਨ ਨੇ ਗਾਇਆ ਹੈ ਜਦੋਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਇਸ ਗਾਣੇ ਵਿੱਚ ਰੈਪ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਗਾਣੇ ਦੀ ਵੀਡਿਓ ‘Gurjass Sidhu & Pankaj Rajput’ ਨੇ ਡਾਇਰੈਕਟ ਕੀਤੀ ਹੈ । [caption id="attachment_254289" align="aligncenter" width="300"] ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪਾਈ ਧਮਕ, ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ[/caption] ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇੱਕ ਵਾਰ ਫਿਰ ਮੁਖ ਮੰਤਰੀ ਨੇ ਧਮਕ ਪਾ ਦਿੱਤੀ ਹੈ। [caption id="attachment_254288" align="aligncenter" width="300"] ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪਾਈ ਧਮਕ, ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ[/caption] ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ ਜਿਸ ਨੇ ਵੀ ਖਾਸੀਆਂ ਸੁਰਖੀਆਂ ਬਟੋਰੀਆਂ ਹਨ। -PTC News