Fri, Apr 26, 2024
Whatsapp

ਡਾਇਮੰਡ ਰਿੰਗ ਨਾ ਮਿਲਣ 'ਤੇ ਟੁੱਟੀ ਮੰਗਣੀ, ਲੜਕੇ ਵਾਲਿਆਂ ਨੇ ਕੀਤੀ ਕੁੜੀ ਵਾਲਿਆਂ ਦੀ ਕੁੱਟਮਾਰ

Written by  Shanker Badra -- September 06th 2021 03:45 PM
ਡਾਇਮੰਡ ਰਿੰਗ ਨਾ ਮਿਲਣ 'ਤੇ ਟੁੱਟੀ ਮੰਗਣੀ, ਲੜਕੇ ਵਾਲਿਆਂ ਨੇ ਕੀਤੀ ਕੁੜੀ ਵਾਲਿਆਂ ਦੀ ਕੁੱਟਮਾਰ

ਡਾਇਮੰਡ ਰਿੰਗ ਨਾ ਮਿਲਣ 'ਤੇ ਟੁੱਟੀ ਮੰਗਣੀ, ਲੜਕੇ ਵਾਲਿਆਂ ਨੇ ਕੀਤੀ ਕੁੜੀ ਵਾਲਿਆਂ ਦੀ ਕੁੱਟਮਾਰ

ਜਲੰਧਰ : ਜਲੰਧਰ ਦੇ ਰਾਮਾ ਮੰਡੀ ਦੇ ਇੱਕ ਹੋਟਲ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਲਾੜੇ ਅਤੇ ਉਸਦੇ ਐਸਡੀਓ ਭਰਾ ਨੂੰ ਮੰਗਣੀ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਡਾਇਮੰਡ ਦੀ ਰਿੰਗ ਨਹੀਂ ਮਿਲੀ ਤਾਂ ਹੋਟਲ ਦੰਗਲ ਦੇ ਰਿੰਗ ਵਿੱਚ ਤਬਦੀਲ ਹੋ ਗਿਆ। ਸਗਾਈ ਕਰਨ ਆਏ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੋਂ ਸੋਨੇ ਦਾ ਕੜਾ ਤੇ ਹੀਰੇ ਦੀਆਂ ਮੁੰਦਰੀਆਂ ਦੀ ਮੰਗ ਕੀਤੀ ਤੇ ਉਨ੍ਹਾਂ ਨੂੰ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ। [caption id="attachment_530604" align="aligncenter" width="300"] ਡਾਇਮੰਡ ਰਿੰਗ ਨਾ ਮਿਲਣ 'ਤੇ ਟੁੱਟੀ ਮੰਗਣੀ, ਲੜਕੇ ਵਾਲਿਆਂ ਨੇ ਕੀਤੀ ਕੁੜੀ ਵਾਲਿਆਂ ਦੀ ਕੁੱਟਮਾਰ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ’ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ , ਜਾਣੋਂ ਕਿਉਂ ਦਰਅਸਲ 'ਚ ਜਦੋਂ ਮੰਗਣੀ ਦੌਰਾਨ ਹੀਰੇ ਦੀ ਅੰਗੂਠੀ ਨਹੀਂ ਮਿਲੀ ਤਾਂ ਲਾੜੇ ਧਿਰ ਵਾਲਿਆਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਝਗੜਾ ਵੱਧ ਗਿਆ ਤਾਂ ਲਾੜੇ ਧਿਰ ਵਾਲਿਆਂ ਨੇ ਲੜਕੀ ਦੀ ਕੁੱਟਮਾਰ ਕੀਤੀ। ਜਦੋਂ ਕਾਫੀ ਦੇਰ ਤੱਕ ਮੁੰਡੇ ਵਾਲੇ ਨਹੀਂ ਮੰਨੇ ਤਾਂ ਦੋਵਾਂ ਧਿਰਾਂ ਵਿਚਲੇ ਹੱਥੋਂਪਾਈ ਤਕ ਹੋ ਗਈ ,ਜਿਸ ਮਗਰੋਂ ਮੁੰਡੇ ਵਾਲੇ ਬਿਨ੍ਹਾਂ ਸਗਾਈ ਕੀਤੀਆਂ ਹੀ ਵਾਪਸ ਚਲੇ ਗਏ। ਇਹ ਸਾਰੀ ਘਟਨਾ ਹੋਟਲ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਸਨੂੰ ਵੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। [caption id="attachment_530603" align="aligncenter" width="300"] ਡਾਇਮੰਡ ਰਿੰਗ ਨਾ ਮਿਲਣ 'ਤੇ ਟੁੱਟੀ ਮੰਗਣੀ, ਲੜਕੇ ਵਾਲਿਆਂ ਨੇ ਕੀਤੀ ਕੁੜੀ ਵਾਲਿਆਂ ਦੀ ਕੁੱਟਮਾਰ[/caption] ਹੁਣ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚ ਗਈ ਹੈ। ਇਸ ਮਗਰੋਂ ਕੁੜੀ ਵਾਲਿਆਂ ਵਲੋਂ 112 'ਤੇ ਫੋਨ ਕਰ ਕੇ ਪੁਲਿਸ ਨੂੰ ਬੁਲਾਇਆ ਗਿਆ ਪਰ ਜਦੋਂ ਤਕ ਪੁਲਿਸ ਪੁੱਜੀ ਮੁੰਡੇ ਵਾਲੇ ਜਾ ਚੁੱਕੇ ਸਨ। ਕੁੜੀ ਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਵਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਜਲਦ ਹੀ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਹੋਟਲ ਵਿਚ ਲੜਕੀ ਦੇ ਪਰਿਵਾਰ ਵੱਲੋਂ ਤੋਹਫ਼ਿਆਂ ਅਤੇ ਭੋਜਨ ਵਰਗੇ ਸਾਰੇ ਪ੍ਰਬੰਧ ਕੀਤੇ ਗਏ ਸੀ। [caption id="attachment_530602" align="aligncenter" width="300"] ਡਾਇਮੰਡ ਰਿੰਗ ਨਾ ਮਿਲਣ 'ਤੇ ਟੁੱਟੀ ਮੰਗਣੀ, ਲੜਕੇ ਵਾਲਿਆਂ ਨੇ ਕੀਤੀ ਕੁੜੀ ਵਾਲਿਆਂ ਦੀ ਕੁੱਟਮਾਰ[/caption] ਦੱਸ ਦੇਈਏ ਕਿ ਲਾੜੇ ਵਾਲੇ ਹੁਸ਼ਿਆਰਪੁਰ ਤੋਂ ਸਗਾਈ ਕਰਨ ਜਲੰਧਰ ਆਏ ਸੀ। ਜਿਸ ਵੇਲੇ ਮੁੰਡੇ ਵਾਲੇ ਸਗਾਈ ਛੱਡ ਕੇ ਜਾਣ ਲੱਗੇ ਸੀ ਤਾਂ ਲੜਕੀ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਮੁੰਡੇ ਦੀ ਮਾਂ ਤੇ ਭਾਬੀ ਨੇ ਕੁੜੀ ਨਾਲ ਵੀ ਕੁੱਟਮਾਰ ਕੀਤੀ ਤੇ ਉਥੋਂ ਚਲੇ ਗਏ। ਫਿਲਹਾਲ ਪੁਲਿਸ ਨੇ ਮੁੰਡੇ ਵਾਲੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਮਿਲ ਸਕਿਆ। ਕੁੜੀ ਵਾਲਿਆਂ ਨੇ ਮੀਡੀਆ ਜ਼ਰੀਏ ਇਨਸਾਫ਼ ਦੀ ਗੁਹਾਰ ਲਗਾਈ ਹੈ। -PTCNews


Top News view more...

Latest News view more...