ਡਿਫਾਲਟਰ ਪੁੱਤ ਦੇ ਇਲਾਜ ਤੋਂ ਦੁਖੀ ਪਿਤਾ ਨੇ ਥਾਣੇ ਅੰਦਰ ਹੀ ਲਾਈ ਅੱਗ
ਲੁਧਿਆਣਾ, 3 ਅਪ੍ਰੈਲ 2022: ਮਾਮਲਾ ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ਦਾ ਹੈ, ਜਿੱਥੇ ਅਪਰਾਧਿਕ ਮਾਮਲੇ 'ਚ ਜੇਲ੍ਹ 'ਚ ਬੰਦ ਅਮਨ ਟੈਟੂ ਨਾਂ ਦੇ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ ਸੀ, ਜਿਸ ਦੇ ਸ਼ਰੀਰ ਵਿਚ ਹੀ ਉਹ ਗੋਲੀ ਅੱਜੇ ਤੱਕ ਮੌਜੂਦ ਹੈ ਅਤੇ ਇਲਾਜ ਨਾ ਹੋਣ ਕਾਰਨ ਪਰੇਸ਼ਾਨ ਪਿਤਾ ਨੇ ਥਾਣੇ ਦੇ ਅੰਦਰ ਹੀ ਖੁਦ ਨੂੰ ਅੱਗ ਲਗਾ ਲਈ। ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ 'ਚੋਂ ਸਾਮਾਨ ਗਾਇਬ ਹੋਣ ਸਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆ ਮੌਕੇ ’ਤੇ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਅੱਗ ਬੁਝਾ ਕੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਨ ਟੈਟੂ ਨਾਂ ਦਾ ਨੌਜਵਾਨ ਜਿਸਤੇ ਕਾਫੀ ਅਪਰਾਧਿਕ ਮਾਮਲੇ ਦਰਜ ਨੇ ਉਹ ਜੇਲ੍ਹ 'ਚ ਬੰਦ ਹੈ, ਜਿਸ ਤੋਂ ਦੁਖੀ ਪਿਤਾ ਨੇ ਥਾਣੇ 'ਚ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਵੀ ਪੜ੍ਹੋ: ਬਿਜਲੀ ਦੀ ਕਮੀ ਨਾਲ ਜੂਝ ਰਹੇ ਪੰਜਾਬ ਸਮੇਤ ਸਾਰੇ ਸੂਬਿਆਂ ਲਈ ਰਾਹਤ ਭਰੀ ਖ਼ਬਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਪਿਤਾ ਨੇ ਇਹ ਕਦਮ ਚੁੱਕਿਆ ਹੈ ਅਤੇ ਕਿਹਾ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਵੀ ਲਿਖਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੁਰਦੀਪ ਸਿੰਘ ਨਾਮਕ ਇਹ ਪਿਤਾ ਅਪਨੇ ਮੁੰਡੇ ਤੋਂ ਤੰਗ ਹੈ। ਉਨ੍ਹਾਂ ਕਿਹਾ ਕਿ ਗੁਰਦੀਪ ਨੂੰ ਅੱਗ ਤੋਂ ਬਚਾਉਣ ਦੌਰਾਨ ਸਬੱ ਇੰਸਪੈਕਟਰ ਜਤਿੰਦਰ ਕੁਮਾਰ ਦੀ ਬਾਂਹ ਵੀ ਅੱਗ ਕਰਕੇ ਜ਼ਖਮੀ ਹੋ ਗਈ ਹੈ। -PTC News