ਬਿਜਲੀ ਦੀ ਕਮੀ ਨਾਲ ਜੂਝ ਰਹੇ ਪੰਜਾਬ ਸਮੇਤ ਸਾਰੇ ਸੂਬਿਆਂ ਲਈ ਰਾਹਤ ਭਰੀ ਖ਼ਬਰ
ਚੰਡੀਗੜ੍ਹ, 3 ਮਾਰਚ 2022: ਬਿਜਲੀ ਐਕਸਚੇਂਜ ਵਿਚ ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਦੇ ਮਾਮਲੇ ਵਿਚ ਕੇਂਦਰੀ ਬਿਜਲੀ ਅਥਾਰਿਟੀ ਕਮਿਸ਼ਨ ਨੇ ਸੂਬਿਆਂ ਨੂੰ ਰਾਹਤ ਦਿੰਦੇ ਹੋਏ ਇਸ ਦੀਆਂ ਜ਼ਿਆਦਾ ਕੀਮਤਾਂ ਵਿਚ ਵਾਧਾ ਕਰਨ 'ਤੇ ਰੋਕ ਲਗਾ ਦਿੱਤੀ ਹੈ । ਜੇਕਰ ਸੂਬਿਆਂ ਵਿਚ ਬਿਜਲੀ ਕੰਪਨੀਆਂ ਲੋੜ ਮੁਤਾਬਕ ਬਿਜਲੀ ਐਕਸਚੇਂਜ ਤੋਂ ਬਿਜਲੀ ਪ੍ਰਾਪਤ ਕਰਦੀਆਂ ਸੀ ਤਾਂ ਵਧ ਤੋਂ ਵਧ ਬਿਜਲੀ ਐਕਸਚੇਂਜ ਦੀ ਕੀਮਤ 20 ਰੁਪਏ ਪ੍ਰਤੀ ਯੂਨਿਟ ਤੱਕ ਚਲੀ ਜਾਂਦੀ ਸੀ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ ਪੰਜਾਬ ਵਿਚ ਕੋਲੇ ਦੇ ਸੰਕਟ ਕਰਕੇ ਰਾਜ ਸਰਕਾਰ ਨੇ ਵੀ ਕੇਂਦਰ ਸਰਕਾਰ ਨੂੰ ਜਿੱਥੇ ਵਾਧੂ ਕੋਲੇ ਦੀ ਸਪਲਾਈ ਦੇਣ ਦੀ ਮੰਗ ਕੀਤੀ ਸੀ ਸਗੋਂ ਉਨਾਂ ਨੇ ਕੇਂਦਰੀ ਪੂਲ ਤੋਂ ਵੀ ਬਿਜਲੀ ਦੇਣ ਦੀ ਮੰਗ ਕੀਤੀ ਸੀ। ਬਿਜਲੀ ਐਕਸਚੇਂਜ ਵਿਚ ਵਧ ਤੋਂ ਵਧ 18 ਤੋਂ 20 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਵੇਚਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ ਕੇਂਦਰੀ ਬਿਜਲੀ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਬਿਜਲੀ ਐਕਸਚੇਂਜ ਵਿਚ ਵਧ ਤੋਂ ਵਧ ਹੁਣ 20 ਰੁਪਏ ਨਹੀਂ ਸਗੋਂ 12 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਹੀ ਬਿਜਲੀ ਵੇਚੀ ਜਾ ਸਕੇਗੀ। ਚੇਤੇ ਰਹੇ ਕਿ ਪਾਵਰਕਾਮ ਲੋਡ ਮੁਤਾਬਕ ਕਈ ਵਾਰ ਬਿਜਲੀ ਐਕਸਚੇਂਜ ਤੋਂ ਬਿਜਲੀ ਦੀ ਖ਼ਰੀਦ ਕਰਦਾ ਰਿਹਾ ਹੈ ਕਿਉਂਕਿ ਉਸ ਨੂੰ ਕਈ ਵਾਰ ਤਾਪ ਘਰਾਂ ਦੀ ਬਿਜਲੀ ਦੇ ਮੁਕਾਬਲੇ ਬਿਜਲੀ ਐਕਸਚੇਂਜ ਵਿਚ ਬਿਜਲੀ ਸਸਤੀ ਪੈਂਦੀ ਹੈ। ਬਿਜਲੀ ਦੀ ਮੰਗ ਘਟਣ ਤੋਂ ਬਾਅਦ ਪਾਵਰਕਾਮ ਨੇ ਲਹਿਰਾ ਮੁਹੱਬਤ ਤਾਪਘਰ ਦੇ ਦੋ ਯੂਨਿਟ, ਰੋਪੜ ਦੇ ਦੋ ਯੂਨਿਟ ਵਿਚ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ। ਜਦਕਿ ਕੋਲਾ ਮਿਲਣ ਨਾਲ ਤਲਵੰਡੀ ਸਾਬੋ ਤਾਪਘਰ 900 ਮੈਗਾਵਾਟ ਤੋਂ ਵਧਾ ਕੇ 1500 ਮੈਗਾਵਾਟ ਅਤੇ ਰਾਜਪੁਰਾ ਤਾਪਘਰ ਵਿਚ 1320 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ । ਇਹ ਵੀ ਪੜ੍ਹੋ: Petrol Price Hike: ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ RATE ਹਾਸਿਲ ਜਾਣਕਾਰੀ ਮੁਤਾਬਕ ਗੋਇੰਦਵਾਲ ਸਾਹਿਬ ਤਾਪਘਰ ਦੇ ਇਕ ਯੂਨਿਟ ਵਿਚ ਬਿਜਲੀ ਉਤਪਾਦਨ ਹੋ ਰਹੀ ਹੈ। ਲਹਿਰਾ ਤੇ ਰੋਪੜ ਵਿਚ 14 ਦਿਨ ਦਾ, ਰਾਜਪੁਰਾ ਦੇ ਤਾਪਘਰ ਲਈ 16 ਦਿਨ, ਤਲਵੰਡੀ ਸਾਬੋ ਵਿਚ 1.6 ਦਿਨ ਦਾ ਕੋਲਾ ਮੌਜੂਦ ਹੈ ਅਤੇ ਜੀ.ਵੀ.ਕੇ ਗੋਇੰਦਵਾਲ ਸਾਹਿਬ 'ਚ 1.2 ਦਿਨ ਦਾ ਕੋਲਾ ਮੌਜੂਦ ਹੈ। -PTC News