Thu, Dec 25, 2025
Whatsapp

ਭਾਈ ਲੌਂਗੋਵਾਲ ਨੇ ਡਾਕਟਰ ਸ਼ੌਕੀਨ ਸਿੰਘ ਦੇ ਪਿਤਾ ਸ. ਸੰਗਤ ਸਿੰਘ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ

Reported by:  PTC News Desk  Edited by:  Jashan A -- June 19th 2019 08:50 PM
ਭਾਈ ਲੌਂਗੋਵਾਲ ਨੇ ਡਾਕਟਰ ਸ਼ੌਕੀਨ ਸਿੰਘ ਦੇ ਪਿਤਾ ਸ. ਸੰਗਤ ਸਿੰਘ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ

ਭਾਈ ਲੌਂਗੋਵਾਲ ਨੇ ਡਾਕਟਰ ਸ਼ੌਕੀਨ ਸਿੰਘ ਦੇ ਪਿਤਾ ਸ. ਸੰਗਤ ਸਿੰਘ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ

ਭਾਈ ਲੌਂਗੋਵਾਲ ਨੇ ਡਾਕਟਰ ਸ਼ੌਕੀਨ ਸਿੰਘ ਦੇ ਪਿਤਾ ਸ. ਸੰਗਤ ਸਿੰਘ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ,ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਡਾਕਟਰ ਸ਼ੌਕੀਨ ਸਿੰਘ ਦੇ ਪਿਤਾ ਸੰਗਤ ਸਿੰਘ ਦੇ ਅਕਾਲ ਚਲਾਣੇ ਕਰਨ ਜਾਣ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਡਾ. ਸ਼ੌਕੀਨ ਸਿੰਘ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਹੋਰ ਪੜ੍ਹੋ: ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਦਾ ਨਿਰਦੇਸ਼ਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਮਹਿੰਦਰ ਸਿੰਘ ਆਹਲੀ, ਅਵਤਾਰ ਸਿੰਘ ਸੈਂਪਲਾ, ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪਰਮਜੀਤ ਸਿੰਘ ਸਰੋਆ, ਵਧੀਕ ਸਕੱਤਰ ਟਰੱਸਟ ਏ.ਪੀ. ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਵੀ ਦੁੱਖ ਪ੍ਰਗਟਾਇਆ। ਸੰਗਤ ਸਿੰਘ ਦਾ ਅੰਤਮ ਸੰਸਕਾਰ 20 ਜੂਨ ਦਿਨ ਵੀਰਵਾਰ ਨੂੰ ਚਾਟੀਵਿੰਡ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ। -PTC News


Top News view more...

Latest News view more...

PTC NETWORK
PTC NETWORK