ਪਾਕਿ 'ਚ ਭਾਰਤੀ ਦੂਤਘਰ ਦੀ ਸੁਰੱਖਿਆ ਨਾਲ ਖਿਲਵਾੜ, ਭਾਰਤੀ ਮਿਸ਼ਨ ਅੰਦਰ ਨਜ਼ਰ ਆਇਆ ਡਰੋਨ

By Baljit Singh - July 02, 2021 3:07 pm

ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਥਿਤ ਭਾਰਤੀ ਦੂਤਾਵਾਸ 'ਤੇ ਡਰੋਨ ਉੱਡਦਾ ਹੋਇਆ ਦੇਖਿਆ ਗਿਆ ਹੈ। ਇਸ ਮਗਰੋਂ ਭਾਰਤ ਨੇ ਇਸ ਮਾਮਲੇ ਨੂੰ ਪਾਕਿਸਤਾਨੀ ਅਧਿਕਾਰੀਆਂ ਸਾਹਮਣੇ ਚੁੱਕਦੇ ਹੋਏ ਸਖ਼ਤ ਵਿਰੋਧ ਦਰਜ ਕਰਾਇਆ ਹੈ। ਇਹ ਡਰੋਨ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਰਿਹਾਇਸ਼ ਉੱਪਰ ਉੱਡਦਾ ਦੇਖਿਆ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਾਕਿਸਤਾਨ ਵਿਚ ਭਾਰਤੀ ਮਿਸ਼ਨ ਦੇ ਅੰਦਰ ਡਰੋਨ ਨਜ਼ਰ ਆਇਆ। ਇਸਲਾਮਾਬਾਦ ਦੇ ਬਹੁਤ ਜ਼ਿਆਦਾ ਸੁਰੱਖਿਅਤ ਖੇਤਰ ਵਿਚ ਅਜਿਹੀ ਘਟਨਾ ਨਾਲ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਹੈ।

ਪੜੋ ਹੋਰ ਖਬਰਾਂ: 300 ਯੂਨਿਟ ਮੁਫ਼ਤ ਬਿਜਲੀ ‘ਤੇ ਘਿਰੇ ਕੇਜਰੀਵਾਲ, ਨਰੇਸ਼ ਗੁਜਰਾਲ ਨੇ ਚੁੱਕੇ ਸੁਵਾਲ

ਰਿਪੋਰਟ ਮੁਤਾਬਕ ਇਹ ਘਟਨਾ 26 ਜੂਨ ਦੀ ਹੈ। ਡਰੋਨ ਦੇ ਦਿਸਣ ਵੇਲੇ ਭਾਰਤੀ ਮਿਸ਼ਨ ਦੇ ਅੰਦਰ ਇਕ ਪ੍ਰੋਗਰਾਮ ਚੱਲ ਰਿਹਾ ਸੀ। ਹੁਣ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਡਰੋਨ ਕਿੱਥੋਂ ਆਇਆ ਸੀ ਅਤੇ ਇਸ ਤੋਂ ਭਾਰਤੀ ਦੂਤਾਵਾਸ ਦੀ ਸੁਰੱਖਿਆ ਨੂੰ ਕੋਈ ਖਤਰਾ ਤਾਂ ਨਹੀਂ ਹੋਇਆ ਹੈ।

ਪੜੋ ਹੋਰ ਖਬਰਾਂ: Pulwama Encounter : ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਮੁੱਠਭੇੜ ਜਾਰੀ, ਇੱਕ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ

ਸੰਜੋਗ ਦੀ ਗੱਲ ਹੈ ਕਿ ਉਸੇ ਤਾਰੀਖ਼ ਨੂੰ ਜੰਮੂ ਸਥਿਤ ਭਾਰਤੀ ਹਵਾਈ ਸੈਨਾ ਦੇ ਅੱਡੇ 'ਤੇ ਡਰੋਨ ਨਾਲ ਵਿਸਫੋਟਕ ਧਮਾਕੇ ਕੀਤੇ ਗਏ ਸਨ। 27 ਜੂਨ ਨੂੰ ਭਾਰਤੀ ਹਵਾਈ ਸੈਨਾ ਨੇ ਇਸ ਧਮਾਕੇ ਦੀ ਜਾਣਕਾਰੀ ਦਿੱਤੀ ਸੀ। ਉਸ ਹਮਲੇ ਵਿਚ ਵੀ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ। ਜਾਂਚ ਵਿਚ ਪਤਾ ਚੱਲਿਆ ਸੀ ਕਿ ਜੰਮੂ ਹਵਾਈ ਅੱਡੇ 'ਤੇ ਹਮਲੇ ਲਈ ਮਿਲਟਰੀ ਗ੍ਰੇਡ ਦੇ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ।

ਪੜੋ ਹੋਰ ਖਬਰਾਂ: 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ ‘ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ

-PTC News

adv-img
adv-img