ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਬ) ਦੇ ਵਾਰਡ ਨੰਬਰ - 39 ਤੋਂ ਹਰਮੀਤ ਸਿੰਘ ਕਾਲਕਾ 786 ਵੋਟਾਂ ਨਾਲ ਰਹੇ ਜੇਤੂ

By Shanker Badra -- August 25, 2021 12:31 pm -- Updated:August 25, 2021 12:51 pm

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜੇ ਆ ਰਹੇ ਹਨ। ਇਨ੍ਹਾਂ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਇਸ ਦੌਰਾਨ 46 ਵਾਰਡਾਂ 'ਚੋਂ 26 ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਦੇਖੋ ਦਿੱਲੀ ਕਮੇਟੀ ਚੋਣਾਂ ਦੇ ਨਤੀਜੇ

ਵਾਰਡ ਨੰਬਰ - 39 ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਰਮੀਤ ਸਿੰਘ ਕਾਲਕਾ 786 ਵੋਟਾਂ ਨਾਲ ਜੇਤੂ ਰਹੇ ਹਨ।
ਵਾਰਡ ਨੰਬਰ -46 , ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਭੁਪਿੰਦਰ ਸਿੰਘ ਭੁੱਲਰ 3 ਵੋਟਾਂ ਨਾਲ ਜੇਤੂ ਰਹੇ ਹਨ।
ਵਾਰਡ ਨੰਬਰ -38 ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 661 ਵੋਟਾਂ ਨਾਲ ਜੇਤੂ ਰਹੇ ਹਨ।
ਵਾਰਡ ਨੰਬਰ -43 , ਵਿਵੇਕ ਵਿਹਾਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਸਮੈਨ ਸਿੰਘ ਨੋਨੀ ਜੇਤੂ ਰਹੇ ਹਨ।
ਵਾਰਡ ਨੰਬਰ -20 , ਫਤਿਹ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਮਰਜੀਤ ਸਿੰਘ ਪੱਪੂ 500 ਵੋਟਾਂ ਨਾਲ ਜੇਤੂ ਰਹੇ ਹਨ।
ਵਾਰਡ ਨੰਬਰ - 46 ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰੀਤ ਵਿਹਾਰ ਤੋਂ ਭੁਪਿੰਦਰ ਸਿੰਘ ਭੁੱਲਰ 3 ਵੋਟਾਂ ਨਾਲ ਜੇਤੂ ਰਹੇ ਹਨ।
ਵਾਰਡ 44, ਗੀਤਾ ਕਲੋਨੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਖਵਿੰਦਰ ਸਿੰਘ ਬੱਬਰ ਜੇਤੂ ਰਹੇ ਹਨ।
ਵਾਰਡ ਨੰਬਰ -41 ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪਰਵਿੰਦਰ ਸਿੰਘ ਲੱਕੀ ਜੇਤੂ ਰਹੇ ਹਨ।
ਵਾਰਡ 20 ,ਫਤਿਹਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਮਰਜੀਤ ਸਿੰਘ ਪੱਪੂ 500 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਹਨ।ਦਰਅਸਲ 'ਚ ਐਤਵਾਰ ਨੂੰ 46 ਵਾਰਡਾਂ ਲਈ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਸੀ। ਦਿੱਲੀ ਦੇ 3.42 ਲੱਖ ਵੋਟਰ ਅੱਜ 312 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ। ਜਿਨ੍ਹਾਂ 'ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ। ਦੱਸ ਦੇਈਏ ਕਿ ਪਿਛਲੀਆਂ 2 ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ 2013 ਤੇ 2017 ਦੀਆਂ ਚੋਣਾਂ ਵੱਡੇ ਫ਼ਰਕ ਨਾਲ ਜਿੱਤਦੇ ਆਏ ਸਨ ਪਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਮਨਜੀਤ ਸਿੰਘ ਜੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ l ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਦੀ ਪ੍ਰਧਾਨਗੀ ਮਿਲੀ ਸੀ ਅਤੇ ਸਿੰਘ ਕਾਲਕਾ ਨੂੰ ਜਰਨਲ ਸਕੱਤਰ ਦਾ ਸੌਂਪਿਆ ਗਿਆ ਸੀl
-PTCNews

  • Share