Tue, Dec 23, 2025
Whatsapp

ਦੁਬਈ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 17 ਲੋਕਾਂ ਦੀ ਮੌਤ

Reported by:  PTC News Desk  Edited by:  Jashan A -- June 07th 2019 10:21 AM -- Updated: June 07th 2019 10:22 AM
ਦੁਬਈ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 17 ਲੋਕਾਂ ਦੀ ਮੌਤ

ਦੁਬਈ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 17 ਲੋਕਾਂ ਦੀ ਮੌਤ

ਦੁਬਈ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 17 ਲੋਕਾਂ ਦੀ ਮੌਤ,ਦੁਬਈ: ਦੁਬਈ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋ ਇਥੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 31 ਲੋਕ ਸਵਾਰ ਸਨ। ਜਿਸ 'ਚ ਅਲੱਗ-ਅਲੱਗ ਦੇਸ਼ਾਂ ਦੇ ਲੋਕ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ 'ਚ 8 ਭਾਰਤੀ ਸ਼ਾਮਲ ਹਨ। ਉਥੇ ਜ਼ਖਮੀਆਂ ਨੂੰ ਦੁਬਈ ਦੇ ਰਾਸ਼ਿਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹੋਰ ਪੜ੍ਹੋ:ਮੁਹਾਲੀ ਦੇ ਵੇਰਕਾ ਚੌਂਕ ‘ਤੇ ਹੋਇਆ ਭਿਆਨਕ ਸੜਕ ਹਾਦਸਾ, ਚੁੰਗੀ ਵਾਲੇ ਕਮਰੇ ਦੀ ਛੱਤ ‘ਤੇ ਚੜ੍ਹੀ ਕਾਰ ਸਥਾਨਕ ਪੁਲਿਸ ਮੁਤਾਬਕ ਦੁਰਘਟਨਾ ਉਸ ਸਮੇਂ ਵਾਪਰੀ ਜਦੋ ਬੱਸ ਗਾਈਡਿੰਗ ਬੋਰਡ ਨਾਲ ਟਕਰਾ ਗਈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...

PTC NETWORK
PTC NETWORK