ਐਮੀਰੇਟਸ ਏਅਰਲਾਈਨ 23 ਜੂਨ ਤੋਂ ਸ਼ੁਰੂ ਕਰੇਗੀ ਭਾਰਤ ਲਈ ਉਡਾਣਾਂ

By Baljit Singh - June 20, 2021 10:06 am

ਦੁਬਈ : ਯੂਏਈ ਦੀ ਹਵਾਈ ਸੇਵਾ ਕੰਪਨੀ ਐਮੀਰੇਟਸ ਏਅਰਲਾਈਨ ਨੇ ਦੱਖਣ ਏਸ਼ੀਆਈ ਦੇਸ਼ ਵਿਚ ਕੋਵਿਡ-19 ਮਹਾਮਾਰੀ ਦੀ ਹਾਲਤ ਦੇ ਮੱਦੇਨਜ਼ਰ ਭਾਰਤ ਤੋਂ ਮੁਅੱਤਲ ਕੀਤੀਆਂ ਗਈਆਂ ਆਪਣੀਆਂ ਯਾਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਐਮੀਰੇਟਸ ਏਅਰਲਾਈਨ 23 ਜੂਨ ਤੋਂ ਭਾਰਤ ਨੂੰ ਦੁਬਈ ਨਾਲ ਜੋੜਨ ਵਾਲੀਆਂ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰੇਗੀ।

ਪੜੋ ਹੋਰ ਖਬਰਾਂ: ਭਾਰਤ-ਨਿਊਜ਼ੀਲੈਂਡ ਦੇ ਮੈਚ ‘ਤੇ ਪੂਨਮ ਪਾਂਡੇ ਨੇ ਫਿਰ ਕੀਤੀ ਸਟ੍ਰਿਪ ਹੋਣ ਦੀ ਗੱਲ

ਇਹ ਜਾਣਕਾਰੀ ਗਲਫ ਨਿਊਜ ਦੀ ਰਿਪੋਰਟ ਦੇ ਹਵਾਲੇ ਨਾਲ ਦਿੱਤੀ ਗਈ ਹੈ। ਭਾਰਤ ਤੋਂ ਇਲਾਵਾ ਐਮੀਰੇਟਸ ਏਅਰਲਾਈਨ 23 ਜੂਨ ਤੋਂ ਦੱਖਣ ਅਫਰੀਕਾ ਅਤੇ ਨਾਈਜੀਰਿਆ ਲਈ ਵੀ ਆਪਣੀਆਂ ਯਾਤਰੀ ਉਡਾਣਾਂ ਨੂੰ ਸ਼ੁਰੂ ਕਰਨ ਜਾ ਰਹੀ ਹੈ।

ਪੜੋ ਹੋਰ ਖਬਰਾਂ: IMD ਵਲੋਂ ਅੱਜ ਭਾਰੀ ਮੀਂਹ ਦੀ ਚਿਤਾਵਨੀ, ਜਾਣੋਂ ਇਨ੍ਹਾਂ ਸੂਬਿਆਂ ‘ਚ ਮੌਸਮ ਦਾ ਹਾਲ

ਤੁਹਾਨੂੰ ਦੱਸ ਦਈਏ ਕਿ ਦੁਬਈ ਸਥਿਤ ਏਅਰਲਾਈਨ ਨੇ 24 ਅਪ੍ਰੈਲ ਨੂੰ ਭਾਰਤ ਵਿਚ ਮਹਾਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦੇ ਬਾਅਦ ਆਪਣੀਆਂ ਸੇਵਾਵਾਂ ਰੋਕੀਆਂ ਸਨ। ਇਸ ਦੇ ਬਾਅਦ ਯਾਤਰੀ ਉਡਾਣਾਂ ਉੱਤੇ ਰੋਕ ਨੂੰ 30 ਜੂਨ ਤੱਕ ਵਧਾ ਦਿੱਤਾ ਸੀ। ਜਾਰੀ ਇੱਕ ਬਿਆਨ ਵਿਚ ਏਅਰਲਾਈਨ ਨੇ ਕਿਹਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਦੀ ਯਾਤਰਾ ਦੇ ਸੰਬੰਧ ਵਿਚ ਦੁਬਈ ਦੀ ਸੰਕਟ ਅਤੇ ਆਪਦਾ  ਪ੍ਰਬੰਧਨ ਦੀ ਸਰਵਉੱਚ ਕਮੇਟੀ ਦੁਆਰਾ ਐਲਾਨ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੇਗੀ। ਨਿਯਮ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਹਨ ਅਤੇ ਇਸ ਵਿਚ ਆਰਟੀਪੀਸੀਆਰ ਪ੍ਰੀਖਣ ਅਤੇ ਯੂਏਈ ਦੁਆਰਾ ਮਨਜ਼ੂਰਸ਼ੁਦਾ ਕੋਵਿਡ-19 ਵੈਕਸੀਨ ਲੈਣਾ ਸ਼ਾਮਿਲ ਹੈ।

ਪੜੋ ਹੋਰ ਖਬਰਾਂ: ਦੇਸ਼ ‘ਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ ‘ਚ 1576 ਮਰੀਜ਼ਾਂ ਦੀ ਮੌਤ

-PTC News

adv-img
adv-img