IMD ਵਲੋਂ ਅੱਜ ਭਾਰੀ ਮੀਂਹ ਦੀ ਚਿਤਾਵਨੀ, ਜਾਣੋਂ ਇਨ੍ਹਾਂ ਸੂਬਿਆਂ 'ਚ ਮੌਸਮ ਦਾ ਹਾਲ

By Baljit Singh - June 20, 2021 9:06 am

ਨਵੀਂ ਦਿੱਲੀ: ਦੇਸ਼ ਦੇ ਸਾਰੇ ਹਿੱਸਿਆਂ ਵਿਚ ਇਨ੍ਹੀਂ ਦਿਨੀਂ ਮਾਨਸੂਨ ਪਹੁੰਚ ਚੁੱਕਿਆ ਹੈ। ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਵਿਚ ਮਾਨੂਸਨ ਦੇ ਮੀਂਹ ਹੋ ਰਹੇ ਹਨ। ਯੂਪੀ, ਉੱਤਰਾਖੰਡ ਅਤੇ ਬਿਹਾਰ ਸਮੇਤ ਕੁਝ ਸੂਬਿਆਂ ਵਿਚ ਮੀਂਹ ਦੇ ਕਾਰਨ ਨਦੀਆਂ ਉਫਾਨ ਉੱਤੇ ਹਨ। ਇਸ ਵਿਚਾਲੇ ਮੌਸਮ ਵਿਭਾਗ ਨੇ ਯੂਪੀ, ਰਾਜਸ‍ਥਾਨ, ਦਿੱਲੀ, ਹਰਿਆਣਾ ਸਮੇਤ ਕੁਝ ਸੂਬਿਆਂ ਦੇ ਸਾਰੇ ਸ਼ਹਿਰਾਂ ਵਿਚ ਐਤਵਾਰ ਨੂੰ ਮੌਸਮ ਖ਼ਰਾਬ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

ਪੜੋ ਹੋਰ ਖਬਰਾਂ: ਫਿਰ ਲੱਗੀ ਪੈਟਰੋਲ-ਡੀਜ਼ਲ ਦੇ ਰੇਟ ਨੂੰ ਅੱਗ, ਜਾਣੋਂ ਨਵੇਂ ਮੁੱਲ

ਮਾਨਸੂਨ ਉੱਤਰੀ ਅਰਬ ਸਾਗਰ, ਗੁਜਰਾਤ ਦੇ ਬਾਕੀ ਹਿੱਸਿਆਂ ਦੇ ਇਲਾਵਾ ਪੂਰੇ ਕੱਛ ਖੇਤਰ ਦੇ ਨਾਲ-ਨਾਲ ਰਾਜਸਥਾਨ ਅਤੇ ਪੱਛਮ ਵਾਲੇ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਦੇ ਵੱਲ ਵੱਧ ਚੁੱਕਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਅਜੇ ਮਾਨਸੂਨ ਦੇ ਦਿੱਲੀ ਪ‍ਹੁੰਚਣ ਲਈ ਹਾਲਾਤ ਅਨੁਕੂਲ ਨਹੀਂ ਹਨ। ਅਜਿਹੇ ਵਿੱਚ ਮਾਨਸੂਨ ਦੇ ਦਿੱਲੀ ਤੱਕ ਆਉਣ ਵਿਚ ਦੇਰੀ ਹੋ ਸਕਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਰਾਜਸ‍ਥਾਨ ਦੇ ਕੁੱਝ ਹਿੱਸਿਆਂ ਵਿਚ ਜੰਮਕੇ ਮੀਂਹ ਪੈ ਰਿਹਾ ਹੈ। ਉੱਤਰਾਖੰਡ ਵਿਚ ਲਗਾਤਾਰ ਮੀਂਹ ਨੇ ਕਹਿਰ ਵਰ੍ਹਾ ਰੱਖਿਆ ਹੈ।

ਪੜੋ ਹੋਰ ਖਬਰਾਂ: ਭਾਰਤ-ਨਿਊਜ਼ੀਲੈਂਡ ਦੇ ਮੈਚ ‘ਤੇ ਪੂਨਮ ਪਾਂਡੇ ਨੇ ਫਿਰ ਕੀਤੀ ਸਟ੍ਰਿਪ ਹੋਣ ਦੀ ਗੱਲ

ਅੱਜ ਕਿੱਥੇ ਪਵੇਗਾ ਮੀਂਹ
ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ, 19 ਜੂਨ ਤੋਂ ਬਾਅਦ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਅਤੇ ਝਾਰਖੰਡ ਵਿਚ ਮੱਧ ਤੋਂ ਗੰਭੀਰ ਗਰਜ ਦੇ ਨਾਲ ਲਗਾਤਾਰ ਜ਼ਮੀਨ ਉੱਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਬਾਹਰ ਰਹਿਣ ਵਾਲੇ ਲੋਕਾਂ ਅਤੇ ਜਾਨਵਰਾਂ ਨੂੰ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਨੇ ਪੂਰਵੀ ਯੂਪੀ ਦੇ ਸਾਰੇ ਇਲਾਕਿਆਂ ਵਿਚ ਕਿਤੇ ਭਾਰੀ ਤਾਂ ਕਿਤੇ ਬਹੁਤ ਭਾਰੀ ਮੀਂਹ ਹੋਣ ਦੀ ਚਿਤਾਵਨੀ ਕੀਤੀ ਹੈ। ਪੂਰੇ ਸੂਬੇ ਵਿੱਚ 21 ਜੂਨ ਤੱਕ ਕਿਤੇ ਹੱਲਕੀ ਤਾਂ ਕਿਤੇ ਆਮ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ।

ਪੜੋ ਹੋਰ ਖਬਰਾਂ: ਇਸ ਸੂਬੇ ‘ਚ ਤਿਆਰ ਹੋ ਰਿਹੈ ਨਵਾਂ ਕਾਨੂੰਨ, ਦੋ ਤੋਂ ਵਧੇਰੇ ਬੱਚਿਆਂ ਵਾਲੇ ਪਰਿਵਾਰ ਦੀਆਂ ਸੁਵਿਧਾਵਾਂ ‘ਚ ਹੋਵੇਗੀ ਕਟੌਤੀ

-PTC News

adv-img
adv-img