ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਿੰਗਲ ਯੂਜ਼ ਪਲਾਸਟਿਕ ਤੋਂ ਕਿਨਾਰਾ ਜ਼ਰੂਰੀ : ਜੌੜਾਮਾਜਰਾ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਉਤੇ ਪਾਬੰਦੀ ਖ਼ਿਲਾਫ਼ ਚਲਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਨਾਗਰਿਕ ਸਹਿਯੋਗ ਦੇਵੇ ਤਾਂ ਕਿ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਸਵੱਛ ਵਾਤਾਵਰਣ ਮੁਹੱਈਆ ਕਰਵਾ ਸਕੀਏ। ਇਸ ਮੌਕੇ ਏਡੀਸੀ (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ। ਏਡੀਸੀ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਂ ਦਿੱਲੀ ਵੱਲੋਂ ਮਿਤੀ 12 ਅਗਸਤ 2021 ਦੀ ਨੋਟੀਫਿਕੇਸ਼ਨ ਰਾਹੀਂ ਸਿੰਗਲ ਯੂਜ਼ ਪਲਾਸਟਿਕ (ਐਸਯੂਪੀ) ਵਸਤਾਂ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ਉਤੇ ਮਿਤੀ 1 ਜੁਲਾਈ, 2022 ਤੋਂ ਲਗਾਈ ਪਾਬੰਦੀ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਿੰਗਲ ਯੂਜ਼ ਪਲਾਸਟਿਕ ਦੀਆਂ ਪਾਬੰਦੀਸ਼ੁਦਾ ਵਸਤਾਂ ਉਤੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇਗੀ।
ਇਸ ਮੌਕੇ ਏਡੀਸੀ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨਜੋਤ ਕੌਰ, ਐਸਡੀਐਮ ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਪ੍ਰਿੰਸੀਪਲ ਪ੍ਰੋ. ਕੁਸਮ ਲਤਾ, ਪੀਪੀਸੀਬੀ ਦੇ ਕਾਰਜਕਾਰੀ ਇੰਜੀਨੀਅਰ ਨਵਤੇਸ਼ ਸਿੰਗਲਾ, ਐਡਵੋਕੇਟ ਗੁਲਜ਼ਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਸਮਾਰੋਹ ਮੌਕੇ ਸਮਾਜ ਸੇਵੀ ਸੰਸਥਾਵਾਂ ਜਨ ਹਿਤ ਸੰਮਤੀ, ਪਟਿਆਲਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਤੇ ਗਿਆਨ ਜੋਤੀ, ਸਵੈ ਸਹਾਇਤਾ ਗਰੁੱਪਾਂ ਤੇ ਪਲਾਸਟਿਕ ਇੰਡਸਟਰੀਜ਼ ਵੱਲੋਂ ਕੱਪੜੇ ਦੇ ਝੋਲਿਆਂ, ਬਾਇਓਡੀਗ੍ਰੇਡੇਬਲ ਵਸਤਾਂ ਤੇ ਕਰਾਕਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਮੈਡਮ ਰੁਪਿੰਦਰ ਗਰੇਵਾਲ ਨੇ ਮੰਚ ਸੰਚਾਲਨ ਕੀਤਾ। ਸਰਕਾਰੀ ਕਾਲਜ ਆਫ਼ ਗਰਲਜ਼ ਦੀ ਪ੍ਰੋ. ਰਿਚਾ ਬਾਂਸਲ ਨੇ ਵਾਤਾਵਰਣ ਸੰਭਾਲ ਤੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ, ਸਰਕਾਰੀ ਸਿਵਲ ਲਾਈਨ ਸਕੂਲ ਦੀ ਵਿਦਿਆਰਥਣ ਰੂਪਲੀਨ ਕੌਰ, 12ਵੀਂ ਦੀ ਆਈ.ਸੀ.ਐਸ. ਟਾਪਰ ਜੋਇ ਜਸਮੀਨ ਕੌਰ, ਬਿਕਰਮ ਕਾਲਜ ਦੀ ਮੰਨਤਪ੍ਰੀਤ ਕੌਰ ਅਤੇ ਕੈਰੀਅਰ ਇਨਕਲੇਵ ਜਸੋਵਾਲ ਦੇ ਸਰਪੰਚ ਯੁਵਰਾਜ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਜਦਕਿ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਲਾਸਟਿਕ ਦੀ ਵਰਤੋਂ ਨਾਹ ਕਰਨ ਬਾਰੇ ਨੁਕੜ ਨਾਟਕ ਦੀ ਪੇਸ਼ਕਾਰੀ ਕੀਤੀ।
ਇਹ ਵੀ ਪੜ੍ਹੋ : ਅਮਰੀਕਾ 'ਚ ਔਰਤ ਵੱਲੋਂ ਪਿੱਠ 'ਤੇ ਗੁਰਬਾਣੀ ਦੀਆਂ ਤੁੱਕਾਂ ਖੁਦਵਾਉਣ ਦਾ ਮਾਮਲਾ ਭਖਿਆ