ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਵਾਲਾ ਫ਼ੈਸਲਾ ਲਿਆ ਵਾਪਿਸ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਵਾਲਾ ਫ਼ੈਸਲਾ ਲਿਆ ਵਾਪਿਸ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਵਾਲਾ ਫ਼ੈਸਲਾ ਲਿਆ ਵਾਪਿਸ:ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਵਾਲਾ ਫ਼ੈਸਲਾ ਆਖ਼ਿਰਕਾਰ ਵਾਪਿਸ ਲੈ ਲਿਆ ਹੈ।ਜਿਸ ਦੇ ਵਿਭਾਗ ਨੇ ਮੁੜ ਇੱਕ ਪੱਤਰ ਜਾਰੀ ਕੀਤਾ ਹੈ।ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਸ ਦਫ਼ਤਰ ਦਾ ਪੱਤਰ ਨੰਬਰ ਜੋ ਬੀਤੇ ਕੱਲ ਜਾਰੀ ਕੀਤਾ ਗਿਆ ਸੀ ,ਉਹ ਤੱਤਕਾਲ ਸਮੇਂ ਤੋਂ ਰੱਦ ਕੀਤਾ ਜਾਂਦਾ ਹੈ।
[caption id="attachment_284923" align="aligncenter" width="300"]
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਵਾਲਾ ਫ਼ੈਸਲਾ ਲਿਆ ਵਾਪਿਸ[/caption]
ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਬੀਤੇ ਕੱਲ ਇੱਕ ਅਨੋਖਾ ਸਰਕਾਰੀ ਫੁਰਮਾਨ ਜਾਰੀ ਕੀਤਾ ਸੀ।ਇਸ ਸਰਕਾਰੀ ਫੁਰਮਾਨ ਅਨੁਸਾਰ ਜੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਇਸ ਦੇ ਸਕੂਲ ਮੁਖੀ ਜਿੰਮੇਵਾਰ ਹੋਣਗੇ।
[caption id="attachment_284922" align="aligncenter" width="280"]
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਵਾਲਾ ਫ਼ੈਸਲਾ ਲਿਆ ਵਾਪਿਸ[/caption]
ਇਸ ਦੌਰਾਨ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਫ਼ਿਰੋਜਪੁਰ ਦੇ ਸਿੱਖਿਆ ਅਫ਼ਸਰ ਨੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਬਿਜਲੀ ਦਾ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ।ਜੇਕਰ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਆਉਂਦਾ ਹੈ ਤਾਂ ਸਕੂਲ ਮੁਖੀ ਜਿੰਮੇਵਾਰ ਹੋਣਗੇ।ਜਿਸ ਤੋਂ ਬਾਅਦ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ।
-PTCNews